6. ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ, ਗੁੱਜਰਖਾਨ ਕੈਂਪਸ 18-2-2019

ਗੁਰੂ ਨਾਨਕ ਖਾਲਸਾ ਕਾਲਜ ਗੁੱਜਰਖਾਨ ਕੈਂਪਸ ਮਾਡਲ ਟਾਊਨ ਵਿੱਚ ਪੰਜਾਬੀ ਮਾ ਬੋਲੀ ਪੰਦਰਵਾੜੇ ਅਧੀਨ ਹੋਇਆ ਸਮਾਗਮ: 

ਮਿਤੀ 18 ਫਰਵਰੀ 2019 ਨੂੰ ਪੰਜਾਬੀ ਮਾਂ ਬੋਲੀ ਪੰਦਰਵਾੜੇ ਦਾ ਸਮਾਗਮ ਲੁਧਿਆਣਾ ਸ਼ਹਿਰ ਦੇ ਗੁਰੂ ਨਾਨਕ ਖਾਲਸਾ ਕਾਲਜ ਗੁੱਜਰਖਾਨ ਕੈਂਪਸ ਮਾਡਲ ਟਾਊਨ ਵਿਖੇ ਕਰਵਾਇਆ ਗਿਆ।  ਕਾਲਜ ਪ੍ਰਿੰਸੀਪਲ  ਸ਼੍ਰੀਮਤੀ ਮਨਜੀਤ ਕੌਰ ਘੁੰਮਣ ਦੀ ਅਗਵਾਈ ਵਿੱਚ ਕਾਲਜ ਦੇ ਸੈਮੀਨਾਰ ਹਾਲ ਵਿੱਚ ਲਗਭਗ 250 ਵਿਦਿਆਰਥਣਾਂ ਨੇ ਹਾਜ਼ਰੀ ਭਰੀ। ਇਸ ਸਮਾਗਮ ਵਿੱਚ ਪੰਜਾਬੀ ਸੱਥ ਲੁਦੇਹਾਣਾ ਅਤੇ ਸਹਿਯੋਗੀ ਸੰਸਥਾਵਾਂ ਵੱਲੋਂ ਕਰਮਜੀਤ ਸਿੰਘ ਔਜਲਾ, ਮਹਿੰਦਰ ਸਿੰਘ ਸੇਖੋਂ,  ਮਿੱਤਰ ਸੈਨ ਮੀਤ, ਸੁਖਇੰਦਰਪਾਲ ਸਿੰਘ ਸਿੱਧੂ, ਦਵਿੰਦਰ ਸੇਖਾ ਅਤੇ ਪ੍ਰੋ. ਇੰਦਰਪਾਲ ਸਿੰਘ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸ. ਦਵਿੰਦਰ ਸੇਖਾ ਨੇ ਕੀਤੀ ਅਤੇ ਉਹਨਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ  ਸ਼੍ਰੀਮਤੀ ਮਨਜੀਤ ਕੌਰ ਘੁੰਮਣ ਅਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਪ੍ਰਭਜੋਤ ਕੌਰ ਸ਼ਾਮਿਲ ਹੋਏ। ਪਹਿਲੇ ਬੁਲਾਰੇ ਵਜੋਂ ਪ੍ਰੋ. ਇੰਦਰਪਾਲ ਸਿੰਘ ਨੇ ਪੰਜਾਬ ਦੇ ਪਬਲਿਕ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਅਣਦੇਖੀ ਦੇ ਕਾਰਨਾਂ ਅਤੇ ਉਹਨਾਂ ਦੇ ਹੱਲ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਮੁੱਖ ਬੁਲਾਰੇ ਵਜੋਂ ਸ਼੍ਰੀ ਮਿਤਰ ਸੈਨ ਮੀਤ ਨੇ ਸਰਕਾਰ, ਰੁਜ਼ਗਾਰ ਅਤੇ ਪਰਿਵਾਰ ਵਿੱਚੋਂ ਪੰਜਾਬੀ ਦੇ ਅਲੋਪ ਹੋ ਜਾਣ ਦੇ ਕਾਰਨਾਂ ਦੀ ਪੜਚੋਲ ਕੀਤੀ ਅਤੇ ਮਾਂ ਬੋਲੀ ਪੰਜਾਬੀ ਨੂੰ ਮੁੜ ਸਰਕਾਰੇ ਦਰਬਾਰੇ ਬਣਦਾ ਥਾਂ ਦਵਾਉਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਅਤੇ ਹੋਰ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ।  ਸਮਾਗਮ ਦੌਰਾਨ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਤਸੱਲੀਬਖਸ਼ ਉੱਤਰ ਸ਼੍ਰੀ ਮਿੱਤਰ ਸੈਨ ਮੀਤ ਜੀ ਵੱਲੋਂ ਦਿੱਤੇ ਗਏ। ਇਸ ਸਮਾਗਮ ਵਿਚ ਕਾਲਜ ਵਿੱਚ ਕਰਵਾਏ ਗਏ ਸੁੰਦਰ ਲਿਖਾਈ  ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ ਨੂੰ ਪੰਜਾਬੀ ਸੱਥ ਵੱਲੋਂ ਪੁਸਤਕਾਂ ਦੇ ਸੈੱਟ ਇਨਾਮ ਵਜੋਂ ਦਿੱਤੇ ਗਏ। ਇਸ ਮੁਕਾਬਲੇ ਵਿੱਚ

ਪਹਿਲਾ ਇਨਾਮ: ਪਰਵਿੰਦਰ ਕੌਰ

ਦੂਜਾ ਇਨਾਮ:ਅਰਸ਼ਜੋਤ ਕੌਰ

ਤੀਜਾ ਇਨਾਮ : ਹਰਮੀਤ ਕੌਰ

ਹੌਸਲਾ ਵਧਾਊ ਇਨਾਮ: ਵੈਸ਼ਾਲੀ ਸੋਨੀ

ਹੌਸਲਾ ਵਧਾਊ ਇਨਾਮ: ਨੇਹਾ ਕੌਸ਼ਿਕ

ਨੂੰ ਪ੍ਰਾਪਤ ਹੋਇਆ।

ਸ਼੍ਰੀ ਮਿੱਤਰ ਸੈਨ ਮੀਤ ਜੀ ਵੱਲੋਂ ‘ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਦਾ ਵਿਸ਼ਲੇਸ਼ਣ’ ਪੁਸਤਕ ਕਾਲਜ ਪ੍ਰਿੰਸੀਪਲ ਨੂੰ ਕਾਲਜ ਲਾਇਬ੍ਰੇਰੀ ਲਈ ਭੇਟ ਕੀਤੀ ਗਈ ਅਤੇ ਪੰਜਾਬੀ ਸੱਥ ਲੁਦੇਹਾਣਾ ਵੱਲੋਂ ਇੱਕ ਯਾਦਗਾਰੀ ਚਿੰਨ੍ਹ ਨਾਲ ਕਾਲਜ ਪ੍ਰਿੰਸੀਪਲ ਨੂੰ ਸਨਮਾਨਿਤ ਵੀ ਕੀਤਾ ਗਿਆ। ਕਾਲਜ ਵੱਲੋਂ ਇਸ ਸਮਾਗਮ ਵਿੱਚ ਪਹੁੰਚੇ ਸੱਥ ਦੇ ਹਰ ਨੁਮਾਇੰਦੇ ਨੂੰ ਕਾਲਜ ਵੱਲੋਂ ਪ੍ਰਕਾਸ਼ਿਤ ‘ਪੰਜਾਬੀ ਭਾਸ਼ਾ ਦਾ ਭਵਿੱਖ’ ਨਾਮ ਦੀ ਮਹਤਵਪੂਰਨ ਪੁਸਤਕ ਭੇਂਟ ਕੀਤੀ ਗਈ। ਸਮਾਗਮ ਵਿੱਚ ਪ੍ਰਧਾਨਗੀ ਸ਼ਬਦ ਸ. ਦਵਿੰਦਰ ਸੇਖਾ ਨੇ ਕਹੇ। ਕਾਲਜ ਪ੍ਰਿੰਸੀਪਲ ਸ਼੍ਰੀਮਤੀ ਮਨਜੀਤ ਕੌਰ ਘੁੰਮਣ ਵੱਲੋਂ ਸਮਾਗਮ ਦੇ ਅੰਤ ਵਿੱਚ ਹਾਜ਼ਰ ਨੁਮਾਇੰਦਿਆਂ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਲਈ ਮੰਚ ਦਾ ਸੰਚਾਲਨ ਪ੍ਰੋ. ਪ੍ਰਭਜੋਤ ਕੌਰ ਨੇ ਬਹੁਤ ਹੀ ਪ੍ਰਭਵਸ਼ਾਲੀ ਢੰਗ ਨਾਲ ਕੀਤਾ।

ਪ੍ਰੋ ਇੰਦਰਪਾਲ ਸਿੰਘ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ
ਸ਼੍ਰੀ ਮਹਿੰਦਰ ਸਿੰਘ ਸੇਖੋਂ ਹਾਜ਼ਰ ਸਰੋਤਿਆਂ ਨੂੰ ਮਾਂ ਬੋਲੀ ਦੀ ਸੇਵਾ ਕਰਨ ਦੀ ਸਹੁੰ ਚੁਕਾਉਂਦੇ ਹੋਏ
ਸਮਾਗਮ ਵਿੱਚ ਹਾਜ਼ਰ ਦਰਸ਼ਕ
 ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਮਨਜੀਤ ਕੌਰ ਘੁੰਮਣ ਅਤੇ ਪ੍ਰੋ. ਪ੍ਰਭਜੋਤ ਕੌਰ ਨਾਲ ਇੱਕ ਯਾਦਗਾਰੀ ਤਸਵੀਰ
ਸਮਾਗਮ ਦੌਰਾਨ ਇੱਕ ਤਖਤੀ ਨੂੰ ਬਹੁਤ ਹੀ ਨੀਝ ਨਾਲ ਵੇਖਦੀ ਕਾਲਜ ਦੀ ਇੱਕ ਵਿਦਿਆਰਥਣ