ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ, ਵਿਖੇ ਪੰਜਾਬੀ ਮਾ ਬੋਲੀ ਪੰਦਰਵਾੜੇ ਅਧੀਨ ਸਮਾਗਮ ਹੋਇਆ ਆਯੋਜਿਤ :
ਮਿਤੀ 15 ਫਰਵਰੀ 2019 ਨੂੰ ਪੰਜਾਬੀ ਮਾਂ ਬੋਲੀ ਪੰਦਰਵਾੜੇ ਦਾ ਤੀਜਾ ਸਮਾਗਮ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬੀ ਵਿਭਾਗ ਦੇ ਪ੍ਰੋ. ਹਰਜੀਤ ਸਿੰਘ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਕਾਲਜ ਪ੍ਰਿੰਸੀਪਲ ਪ੍ਰੋ. ਅਵਤਾਰ ਸਿੰਘ ਦੀ ਅਗਵਾਈ ਵਿੱਚ ਕਾਲਜ ਦੇ ਸੈਮੀਨਾਰ ਹਾਲ ਵਿੱਚ ਹੋਏ ਇਸ ਸਮਾਗਮ ਵਿੱਚ ਲਗਭਗ 100 ਵਿਦਿਆਰਥੀਆਂ ਨੇ ਹਾਜ਼ਰੀ ਭਰੀ। ਇਸ ਸਮਾਗਮ ਵਿੱਚ ਪੰਜਾਬੀ ਸੱਥ ਲੁਦੇਹਾਣਾ ਅਤੇ ਸਹਿਯੋਗੀ ਸੰਸਥਾਵਾਂ ਵੱਲੋਂ ਮਹਿੰਦਰ ਸਿੰਘ ਸੇਖੋਂ, ਹਰਬਖਸ਼ ਸਿੰਘ ਗਰੇਵਾਲ, ਮਿੱਤਰ ਸੈਨ ਮੀਤ, ਸੁਖਇੰਦਰਪਾਲ ਸਿੰਘ ਸਿੱਧੂ ਅਤੇ ਪ੍ਰੋ. ਇੰਦਰਪਾਲ ਸਿੰਘ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਮਹਿੰਦਰ ਸਿੰਘ ਸੇਖੋਂ ਨੇ ਕੀਤੀ ਜਦਕਿ ਕੈਨੇਡਾ ਤੋਂ ਸ. ਸਤਨਾਮ ਸਿੰਘ ਜੌਹਲ ਜੀ(ਪ੍ਰਧਾਨ ਵਿਸ਼ਵ ਸਿੱਖ ਸਟਡੀਜ਼ ਐਂਡ ਟੀਚਿੰਗ ਸੁਸਾਇਟੀ ਕੈਨੇਡਾ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪਹਿਲੇ ਬੁਲਾਰੇ ਵਜੋਂ ਪ੍ਰੋ. ਇੰਦਰਪਾਲ ਸਿੰਘ ਨੇ ਪੰਜਾਬ ਦੇ ਪਬਲਿਕ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਅਣਦੇਖੀ ਦੇ ਕਾਰਨਾਂ ਅਤੇ ਉਹਨਾਂ ਦੇ ਹੱਲ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਮੁੱਖ ਬੁਲਾਰੇ ਵਜੋਂ ਸ਼੍ਰੀ ਮਿਤਰ ਸੈਨ ਮੀਤ ਨੇ ਸਰਕਾਰ, ਰੁਜ਼ਗਾਰ ਅਤੇ ਪਰਿਵਾਰ ਵਿੱਚੋਂ ਪੰਜਾਬੀ ਦੇ ਅਲੋਪ ਹੋ ਜਾਣ ਦੇ ਕਾਰਨਾਂ ਦੀ ਪੜਚੋਲ ਕੀਤੀ ਅਤੇ ਮਾਂ ਬੋਲੀ ਪੰਜਾਬੀ ਨੂੰ ਮੁੜ ਸਰਕਾਰੇ ਦਰਬਾਰੇ ਬਣਦਾ ਥਾਂ ਦਵਾਉਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਅਤੇ ਹੋਰ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਇਸ ਸਮਾਗਮ ਵਿਚ ਕਾਲਜ ਵਿੱਚ ਕਰਵਾਏ ਗਏ ਲੇਖ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਪੰਜਾਬੀ ਸੱਥ ਵੱਲੋਂ ਪੁਸਤਕਾਂ ਦੇ ਸੈੱਟ ਇਨਾਮ ਵਜੋਂ ਦਿੱਤੇ ਗਏ।
ਸ਼੍ਰੀ ਮਿੱਤਰ ਸੈਨ ਮੀਤ ਜੀ ਵੱਲੋਂ ‘ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਦਾ ਵਿਸ਼ਲੇਸ਼ਣ’ ਪੁਸਤਕ ਕਾਲਜ ਪ੍ਰਿੰਸੀਪਲ ਨੂੰ ਕਾਲਜ ਲਾਇਬ੍ਰੇਰੀ ਲਈ ਭੇਟ ਕੀਤੀ ਗਈ ਅਤੇ ਪੰਜਾਬੀ ਸੱਥ ਲੁਦੇਹਾਣਾ ਵੱਲੋਂ ਇੱਕ ਯਾਦਗਾਰੀ ਚਿੰਨ੍ਹ ਨਾਲ ਕਾਲਜ ਪ੍ਰਿੰਸੀਪਲ ਨੂੰ ਸਨਮਾਨਿਤ ਵੀ ਕੀਤਾ ਗਿਆ। ਕਾਲਜ ਵੱਲੋਂ ਇਸ ਸਮਾਗਮ ਵਿੱਚ ਪਹੁੰਚੇ ਸੱਥ ਦੇ ਹਰ ਨੁਮਾਇੰਦੇ ਨੂੰ ਕਾਲਜ ਵੱਲੋਂ ਪ੍ਰਕਾਸ਼ਿਤ ‘ਪੰਜਾਬੀ ਭਾਸ਼ਾ ਦਾ ਭਵਿੱਖ’ ਨਾਮ ਦੀ ਮਹਤਵਪੂਰਨ ਪੁਸਤਕ ਭੇਂਟ ਕੀਤੀ ਗਈ। ਸਮਾਗਮ ਵਿੱਚ ਵਿਦਿਆਰਥੀਆਂ ਅਤੇ ਪੱਤਰਕਾ੍ਰ ਭਾਈਚਾਰੇ ਤੋਂ ਇਲਾਵਾ ਸ਼੍ਰੀ ਪਵਿਤਰ ਸਿੰਘ (ਕੈਨੇਡਾ ਵਾਸੀ) ਅੁਚੇਚੇ ਤੌਰ ਤੇ ਸ਼ਾਮਲ ਹੋਏ।। ਗਮ ਵਿੱਚ ਪ੍ਰਧਾਨਗੀ ਸ਼ਬਦ ਸ. ਸਤਨਾਮ ਸਿੰਘ ਜੌਹਲ ਜੀ(ਪ੍ਰਧਾਨ ਵਿਸ਼ਵ ਸਿੱਖ ਸਟਡੀਜ਼ ਐਂਡ ਟੀਚਿੰਗ ਸੁਸਾਇਟੀ ਕੈਨੇਡਾ) ਨੇ ਕਹੇ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਕਾਰਜਾਂ ਦੀ ਬਹੁਤ ਸ਼ਲਾਘਾ ਕੀਤੀ। ਕਾਲਜ ਪ੍ਰਿੰਸੀਪਲ ਪ੍ਰੋ. ਅਵਤਾਰ ਸਿੰਘ ਵੱਲੋਂ ਸਮਾਗਮ ਦੇ ਅੰਤ ਵਿੱਚ ਹਾਜ਼ਰ ਨੁਮਾਇੰਦਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਲਈ ਮੰਚ ਦਾ ਸੰਚਾਲਨ ਪ੍ਰੋ. ਹਰਜੀਤ ਸਿੰਘ ਵੱਲੋਂ ਬਖੂਬੀ ਕੀਤਾ ਗਿਆ।



