ਸੁਹਿਰਦ ਮੈਂਬਰਾਂ ਵਲੋਂ ਆਰਟ ਗੈਲਰੀ ਖਾਲੀ ਕਰਾਉਣ ਲਈ ਕੀਤਾ ਗਿਆ ਲੰਬਾ ਸੰਘਰਸ਼
ਸਾਲ 2006 ਸ ਸ਼ਰਨਜੀਤ ਸਿੰਘ ਢਿੱਲੋਂ, ਮੈਂਬਰ ਪਾਰਲੀਮੈਂਟ ਸਨ। ਉਨ੍ਹਾਂ ਵਲੋਂ ਕੁੱਝ ਸਰਕਾਰੀ ਸ਼ਰਤਾਂ ਅਧੀਨ, ਆਰਟ ਗੈਲਰੀ ਨੂੰ ਸੁੰਦਰ ਬਣਾਉਣ ਲਈ ਸਵਾ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ । ਉਸ ਰਕਮ ਨਾਲ ਆਰਟ ਗੈਲਰੀ ਦੀ ਦਿੱਖ ਬਦਲ ਵੀ ਦਿੱਤੀ ਗਈ। ਆਰਟ ਗੈਲਰੀ ਵਿਚ ਕਿਤਾਬਾਂ ਰੱਖਣ ਵਾਲੇ ਰੈਕ ਰੱਖਣ ਦੀ ਵਿਵਸਥਾ ਨਹੀਂ ਸੀ। ਇਸ ਕਾਰਨ ਚੇਤਨਾ ਪ੍ਰਕਾਸ਼ਨ ਨੂੰ ਪੁਸਤਕਾਂ ਅਚਸੀਥਤ ਢੰਗ ਨਾਲ ਰੱਖਣੀਆਂ ਪਈਆਂ। ਇਸ ਕਾਰਨ ਅਤੇ ਵੱਡੀ ਗਿਣਤੀ ਵਿਚ ਗਾਹਕਾਂ ਦੇ ਆਉਣ ਜਾਣ ਕਾਰਨ ਆਰਟ ਗੈਲਰੀ ਦੀ ਦਿਖ ਖਰਾਬ ਹੋਣ ਲੱਗੀ। ਦੂਜੇ ਪਾਸੇ ਸਾਹਿਤਕਾਰਾਂ ਨੂੰ ਛੋਟੇ ਸਮਾਗਮ ਕਰਨ ਲਈ, ਘੱਟ ਖਰਚ ਤੇ ਆਰਟ ਗੈਲਰੀ ਉਪਲੱਭਦ ਹੋਣੋ ਹਟ ਗਈ।ਤੀਜੇ ਪਾਸੇ ਪੁਸਤਕ ਬਜ਼ਾਰ ਦੀ ਇਮਾਰਤ ਦੇ ਮੁਕੰਮਲ ਹੋਣ ਵਿਚ ਦੇਰ ਹੋ ਗਈ। ਅਜਿਹੇ ਕਾਰਨਾਂ ਕਾਰਨ ਆਰਟ ਗੈਲਰੀ ਤੇ ਚੇਤਨਾ ਪ੍ਰਕਾਸ਼ਨ ਦਾ ਕਬਜ਼ਾ ਲੰਬਾ ਹੋ ਗਿਆ। ਅਕਾਦਮੀ ਦੇ ਕੁੱਝ ਦੁੱਖੀ ਹੋਏ ਸੁਹਿਰਦ ਮੈਂਬਰਾਂ ਵਲੋਂ, ਪ੍ਰਬੰਧਕੀ ਟੀਮ ਤੇ, ਆਰਟ ਗੈਲਰੀ ਖਾਲੀ ਕਰਾਉਣ ਦਾ ਦਬਾਅ ਪਾਇਆ ਜਾਣ ਲਗਿਆ। ਪਹਿਲਾਂ ਪਹਿਲ ਪ੍ਰਬੰਧਕੀ ਟੀਮ ਦੇ ਕੰਨ ਤੇ ਜੂੰਅ ਨਾ ਸਰਕੀ।
ਕੱਝ ਹੋਰ ਮੈਂਬਰ ਪੁਸਤਕ ਬਜ਼ਾਰ ਦੀਆਂ ਦੁਕਾਨਾਂ ਨੂੰ ਕਰਾਏ ਤੇ ਦੇਣ ਦੇ ਹੱਕ ਵਿਚ ਨਹੀਂ ਸਨ। ਚਾਰੇ ਪਾਸਿਓਂ ਘਿਰੀ ਪ੍ਰਭੰਧਕੀ ਟੀਮ ਨੂੰ, ਇਹ ਸੁਝਾਅ ਲੈਣ ਲਈ ਕਿ ‘ਕੀ ਭਵਨ ਦੀਆਂ ਦੁਕਾਨਾਂ ਕਿਰਾਏ ਉਤੇ ਦਿੱਤੀਆ ਜਾ ਸਕਦੀਆਂ ਹਨ?’, ਇਕ ਤਿੰਨ ਮੈਂਬਰੀ ਕਮੇਟੀ (ਜਿਸ ਦੇ ਕਨਵੀਨਰ ਮਿੱਤਰ ਸੈਨ ਮੀਤ, ਮੈਂਬਰ ਡਾ. ਸ. ਪ. ਸਿੰਘ ਅਤੇ ਸ੍ਰੀ ਸੁਰਿੰਦਰ ਕੈਲੇ ਸਨ) ਬਣਾਉਣੀ ਪਈ। ਇਸ ਕਮੇਟੀ ਤੋਂ ਇਹ ਵੀ ਸੁਝਾਅ ਮੰਗਿਆ ਗਿਆ ਕਿ ‘ਆਰਟ ਗੈਲਰੀ ਨੂੰ ਕਿਸ ਤਰਾਂ ਖਾਲੀ ਕਰਵਾਇਆ ਜਾਵੇ?’।
ਇਸ ਕਮੇਟੀ ਵਲੋਂ ਸਪਸ਼ਟ ਸੁਝਾਅ ਦਿੱਤਾ ਗਿਆ ਕਿ ਸਰਕਾਰ ਦੀਆਂ ਸ਼ਰਤਾਂ ਅਨੁਸਾਰ, ਆਰਟ ਗੈਲਰੀ ਨੂੰ, ਕਿਸੇ ਬਾਹਰਲੇ ਵਿਅਕਤੀ ਦੇ ਹਵਾਲੇ, ਉਹ ਵੀ ਕਾਰੋਬਾਰ ਲਈ, ਨਹੀਂ ਕੀਤਾ ਜਾ ਸਕਦਾ। ਆਰਟ ਗੈਲਰੀ ਨੂੰ ਤੁਰੰਤ ਖਾਲੀ ਕਰਾਇਆ ਜਾਣਾ ਚਾਹੀਦਾ ਹੈ।
ਦਿਨੋ ਦਿਨ ਵੱਧ ਰਹੇ ਬਾਹਰੀ ਦਬਾਅ ਅਤੇ ਇਸ ਸੁਝਾਅ ਕਾਰਨ ਅਖੀਰ ਪ੍ਰਬੰਧਕੀ ਟੀਮ ਨੂੰ ਚੇਤਨਾ ਪ੍ਰਕਾਸ਼ਨ ਤੋਂ ਆਰਟ ਗੈਲਰੀ ਖਾਲੀ ਕਰਨਾਉਣੀ ਪਈ।
ਕਮੇਟੀ ਦੀ ਰਿਪੋਰਟ ਦੇ ਸਬੰਧਤ ਹਿੱਸੇ ਦਾ ਲਿੰਕ: https://punjabibpb.in/wp-content/uploads/2021/08/ਸਾਈਂ-ਮੀਆਂ-ਮੀਰ-ਭਵਨ-ਕਮੇਟੀ-ਦੀ-ਰਿਪੋਰਟ-ਦੇ-ਸਬੰਧਤ-ਅੰਸ਼-2.pdf
