ਚੇਤਨਾ ਪ੍ਰਕਾਸ਼ਨ ਦੇ -ਪੰਜਾਬੀ ਭਵਨ ਦੀ -ਕਰੋੜਾਂ ਦੀ ਥਾਂ ਤੇ ਕੀਤੇ -ਨਜਾਇਜ਼ ਕਬਜ਼ੇ ਦੇ -ਇਤਿਹਾਸ ਦਾ ਚੈਪਟਰ 3

ਤੀਹਰੇ ਵੱਡੇ ਗੱਫੇ

ਸਾਲ 2009 ਵਿਚ ਅਕਾਦਮੀ ਵਲੋਂ ‘ਇਕ ਪੁਸਤਕ ਬਜ਼ਾਰ’ ਉਸਾਰਣ ਦਾ ਸੁਫਨਾ ਲਿਆ ਗਿਆ। ਇਹ ਇਮਾਰਤ ਅਕਾਦਮੀ ਦੇ ਗੇਟ ਤੋਂ ਲੈ ਕੇ ਕੰਨਟੀਨ ਤੱਕ ਉਸਾਰੀ ਜਾਣੀ ਸੀ। ਚੇਤਨਾ ਪ੍ਰਕਾਸ਼ਨ ਵਾਲੀਆਂ ਦੋਵੇਂ ਦੁਕਾਨਾਂ ਢਾਉਣੀਆਂ ਪੈਣੀਆਂ ਸਨ।

ਅਕਾਦਮੀ ਦੀ ਉਸ ਸਮੇਂ ਦੀ ਪ੍ਰਬੰਧਕੀ ਟੀਮ ਵਲੋਂ, 10 ਜਨਵਰੀ 2010 ਨੂੰ ਇਕ ਨਵਾਂ ਇਕਰਾਰਨਾਮਾ ਲਿਖਿਆ ਗਿਆ। ਇਸ ਇਕਰਾਰਨਾਮੇ ਰਾਹੀਂ ਚੇਤਨਾ ਪ੍ਰਕਾਸ਼ਨ ਨੂੰ ਇਕੱਠੇ 3 ਵੱਡੇ ਗਫੇ( ਹੇਠਲੇ) ਲਗਵਾਏ ਗਏ:

1. ਅਕਾਦਮੀ ਦਾ ਕਿਰਾਏਦਾਰਾਂ ਵੱਲ ਕਿਰਾਏ (ਕਰੀਬ 10 ਮਹੀਨੇ ਦਾ) ਦੇ 71,000 ਰੁਪਏ ਬਕਾਇਆ ਸਨ। ਇਨ੍ਹਾਂ ਵਿਚੋਂ 35,000 ਰੁਪਏ ਮੁਆਫ਼ ਕਰ ਦਿੱਤੇ ਗਏ।

2. ਅਕੈਡਮੀ ਦੀ ਸ਼ਾਨਦਾਰ ਆਰਟ ਗੈਲਰੀ ਵਿਚ ਆਰਜ਼ੀ ਦੁਕਾਨ ਖੋਲਣ ਦੀ ਇਜਾਜ਼ਤ ਦਿੱਤੀ ਗਈ। ਨਾਲ ਇੱਕ ਸਟੋਰ ਵੀ ਉਪਲੱਬਧ ਕਰਾਇਆ ਗਿਆ। ਨਵੀਆਂ ਦੁਕਾਨਾਂ ਦੇ ਬਣ ਜਾਣ ਤੱਕ ‘ਗੈਲਰੀ ਅਤੇ ਸਟੋਰ’ ਦਾ ਕਿਰਾਇਆ ਨਾ ਵਸੂਲਨ ਦਾ ਇਕਰਾਰ ਕੀਤਾ ਗਿਆ।

3. ਨਵੇਂ ਉਸਰ ਰਹੇ ਪੁਸਤਕ ਬਜ਼ਾਰ ਵਿਚ ‘ਦੋ’ ਦੁਕਾਨਾਂ ‘ਪਹਿਲ’ ਦੇ ਅਧਾਰ ਤੇ ਦੇਣ ਦੀ ਮੇਹਰਬਾਨੀ ਕੀਤੀ ਗਈ।

ਜ਼ਿਕਰ ਯੋਗ: ਇਸ ਇਕਰਾਰਨਾਮੇ ਤੇ ਉਸ ਸਮੇਂ ਦੇ ਜਰਨਲ ਸਕੱਤਰ ਅਤੇ ਬਾਅਦ ਵਿਚ 4 ਸਾਲ ਰਹੇ ਪ੍ਰਧਾਨ ਦੇ ਦਸਤਖਤ ਹਨ।

ਅਕਾਦਮੀ ਦੇ ਹਿਤਾਂ ਦੀ ‘ਰਾਖੀ ਕਰਨ’ ਵਾਲੇ ਇਸ “ਇਤਹਾਸਿਕ ਇਕਰਾਰਨਾਮੇ” ਦਾ ਲਿੰਕ

https://punjabibpb.in/wp-content/uploads/2021/08/10.01.2010-1.pdf

Photograph taken on 4th August 2021
4 ਅਗਸਤ 2021 ਨੂੰ ਲਈ ਗਈ ਤਸਵੀਰ