ਸਾਹਿਤ ਅਕੈਡਮੀ ਦਿੱਲੀ ਵਿਚ ਹੁੰਦੇ ਭਾਈ – ਭਤੀਜਾਵਾਦ ਦੀ ਕਹਾਣੀ –

-ਸਾਹਿਤ ਅਕਾਡਮੀ ਦਿੱਲੀ ਦੇ ‘ਪੰਜਾਬੀ ਸਲਾਹਕਾਰ ਬੋਰਡ’ ਵਿਚ ਹਮੇਸ਼ਾ ਹੀ ਕਾਟੋ ਕਲੇਸ਼ ਚੱਲਦਾ ਰਹਿੰਦਾ ਹੈ। ਸਾਲ 2020 ਦੇ ਜੁਲਾਈ ਅਤੇ ਅਗਸਤ ਮਹੀਨਿਆਂ ਵਿਚ ਇਹ ਕਲੇਸ਼ ਆਪਣੇ ਸਿਖਰ ਤੇ ਪੁੱਜ ਗਿਆ ਸੀ। ਪੰਜਾਬੀ ਸਲਾਹਕਾਰ ਬੋਰਡ ਦੇ ਦਸ ਮੈਂਬਰ ਹੁੰਦੇ ਹਨ। 8 ਜੁਲਾਈ ਨੂੰ ਦਸਾਂ ਵਿਚੋਂ ਅੱਠ ਮੈਂਬਰਾਂ ਨੇ ਬੋਰਡ ਦੀ ਕਨਵੀਨਰ ‘ ਡਾ ਵਨੀਤਾ ’ ਤੇ ਭ੍ਰਿਸ਼ਟਾਚਾਰ ਅਤੇ ਪੱਖਪਾਤ ਵਰਗੇ ਗੰਭੀਰ ਦੋਸ਼ ਲਾਏ ਸਨ। ਕਨਵੀਨਰ ਵਲੋਂ ਇਸ ਚਿੱਠੀ ਦਾ ਜਵਾਬ 10 ਅਗਸਤ ਨੂੰ ਦਿੱਤਾ ਗਿਆ। ਕਨਵੀਨਰ ਵਲੋਂ ਆਪਣੇ ਤੇ ਲਗੇ ਦੋਸ਼ਾਂ ਦਾ ਸਪਸ਼ਟੀਕਰਨ ਹੀ ਨਹੀਂ ਦਿੱਤਾ ਗਿਆ ਸਗੋਂ ਚਿੱਠੀ ਲਿਖਣ ਵਾਲੇ ਮੈਂਬਰਾਂ ਤੇ ਹੀ ਅਪਰਾਧਿਕ ਦੋਸ਼ ਵੀ ਲਾਏ ਗਏ । ਆਪਣੇ ਦੋਸ਼ਾਂ ਦੀ ਪੁਸ਼ਟੀ ਲਈ ਉਨ੍ਹਾਂ ਵਲੋਂ ਦਸਤਾਵੇਜ਼ੀ ਸਬੂਤ ਵੀ ਪੇਸ਼ ਕੀਤੇ ਗਏ।
ਮਾਮਲਾ ਮੀਡੀਏ ਵਿਚ ਆ ਜਾਣ ਕਾਰਨ ਸਾਰੇ ਮੈਂਬਰ ਘਿਓ ਖਿਚੜੀ ਹੋ ਗਏ ਅਤੇ ਗੰਭੀਰ ਦੋਸ਼ਾਂ ਦੀ ਜਾਂਚ ਕਰਾਏ ਬਿਨਾਂ ਹੀ ‘ਰਾਜ਼ੀਨਾਮੇ’ ਦੇ ਬਹਾਨੇ ਮਾਮਲਾ ਰਫਾ ਦਫਾ ਕਰ ਦਿੱਤਾ ਗਿਆ।
ਮਾਂ ਬੋਲੀ ਪੰਜਾਬੀ ਦੀ ਖੁਸ਼ਕਿਸਮਤੀ ਹੈ ਕਿ ਇਹ ਦੋਵੇਂ ਦਸਤਾਵੇਜ਼ ਸਾਡੇ ਹੱਥ ਲੱਗ ਗਏ ਹਨ।
ਇਸ ਬੋਰਡ ਦਾ ਕਾਰਜ਼ ਕਾਲ ਭਾਵੇਂ 31 ਦਸੰਬਰ 2022 ਨੂੰ ਖਤਮ ਹੋ ਗਿਆ ਹੈ ਪਰ ਇਤਿਹਾਸ ਸਦਾ ਪ੍ਰਸੰਗਿਕ ਰਹਿੰਦਾ ਹੈ। ਭਵਿਖ ਦੀ ਰੂਪ ਰੇਖਾ ਇਤਿਹਾਸ ਦੇ ਗਰਭ ਵਿਚ ਹੀ ਸਿਰਜਤ ਹੁੰਦੀ ਹੈ। ਇਸ ਲਈ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਚਿੰਤਤ ਲੋਕਾਂ ਨੂੰ ਇਸ ਇਤਿਹਾਸ ਦੀ ਜਾਣਕਾਰੀ ਹੋਣੀ ਜਰੂਰੀ ਹੈ।
ਇਨ੍ਹਾਂ ਚਿੱਠੀਆਂ ਵਿਚ , ਅਚੇਤ ਤੌਰ ਤੇ ਮਾਂ ਬੋਲੀ ਪੰਜਾਬੀ ਦੀ ਦੁਰਦਸ਼ਾ ਅਤੇ ਪਤਨ ਦੇ ਦਰਜ਼ ਕਾਰਨ , ਇਕ ਇਕ ਕਰਕੇ ਅਸੀਂ ਤੁਹਾਡੇ ਅੱਗੇ ਰੱਖਾਂਗੇ। ਬਿਨਾਂ ਕਿਸੇ ਹੁੰਗਾਰੇ ਦੀ ਆਸ ਅਤੇ ਉਡੀਕ ਦੇ ।
ਹਾਲ ਦੀ ਘੜੀ ਬੋਰਡ ਦੇ ਮੈਂਬਰਾਂ ਦੇ ਨਾਵਾਂ, ਸ਼ਿਕਾਇਤ ਅਤੇ ਕਨਵੀਨਰ ਦੇ ਜਵਾਬ ਤੇ, ਇਸ ਲਿੰਕ ਰਾਹੀਂ, ਨਜ਼ਰ ਮਾਰ ਲਵੋ:
https://www.mittersainmeet.in/archives/13437