ਸਾਹਿਤ ਅਕਾਦਮੀ ਦਿੱਲੀ ਦੇ ਪੰਜਾਬੀ ਸਲਾਹਕਾਰ ਬੋਰਡ ਦਾ ਹਿੰਦੀ ਪ੍ਰਤੀ ਹੇਜ

ਬੋਰਡ ਦੀਆਂ ਪਿਛਲੇ ਤਿੰਨ ਸਾਲ ਦੀਆਂ ਮੀਟਿੰਗਾਂ ਦੀ ਕਾਰਵਾਈ ਦਾ ਲਿੰਕ https://punjabibpb.in/wp-content/uploads/2021/01/MINUTES-OF-MEETINGS-HINDI.pdf

  • —————————————————————————————————

ਜਾਪਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣੇ, ਸਾਹਿਤ ਅਕਾਦਮੀ ਦਿੱਲੀ ਦਾ ‘ਪੰਜਾਬੀ ਭਾਸ਼ਾ ਸਲਾਹਕਾਰ ਬੋਰਡ’   ਪੰਜਾਬੀ ਦੀ ਥਾਂ  ਹਿੰਦੀ ਦੇ ਵਿਕਾਸ ਲਈ ਵੱਧ ਯਤਨਸ਼ੀਲ ਹੈ।

 ਸਲਾਹਕਾਰ ਬੋਰਡ ਦੀਆਂ ਮੀਟਿੰਗਾਂ ਦੀ ਕਾਰਵਾਈ, ਪੰਜਾਬੀ ਦੀ ਥਾਂ ਹਿੰਦੀ ਵਿੱਚ ਲਿਖੀ ਜਾਂਦੀ ਹੈ। ਬੋਰਡ ਦੀਆਂ ਪਿਛਲੀਆਂ ਤਿੰਨ ਮੀਟਿੰਗਾਂ ਦੀ ਕਾਰਵਾਈ ਉਕਤ ਲਿੰਕ ਤੇ ਪੜ੍ਹੀ ਜਾ ਸਕਦੀ ਹੈ।

ਇਸ ਸਮੇਂ ਇਸ ਬੋਰਡ ਦੇ ਸਤਿਕਾਰਯੋਗ ਮੈਂਬਰ ਇਹ ਹਨ। ਡਾ. ਵਨੀਤਾ (ਸੰਯੋਜਕ),ਡਾ. ਮਨਮੋਹਨ, ਪ੍ਰੋ. ਦੀਪਕ ਮਨਮੋਹਨ ਸਿੰਘ, ਪ੍ਰੋ.ਜਗਦੀਸ਼ ਸਿੰਘ,ਸ੍ਰੀ ਗੋਵਰਧਨ ਲਾਲ ਕੌਸ਼ਲ (ਗੋਵਰਧਨ ਗੱਬੀ),ਡਾ. ਰਵਿੰਦਰ ਕੁਮਾਰ, ਡਾ. ਬਲਜੀਤ ਕੌਰ, ਡਾ. ਸਤਨਾਮ ਸਿੰਘ ਜੱਸਲ,ਡਾ. ਹਰਵਿੰਦਰ ਸਿੰਘ ਅਤੇ ਹਰਮੀਤ ਅਟਵਾਲ

ਇਨਾ ਵਿਚੋਂ ਕੁਝ ‘ਸਾਹਿਤ ਅਕਾਡਮੀ’ ਅਤੇ ਕੁਝ ‘ਪੰਜਾਬੀ ਸ਼੍ਰੋਮਣੀ ਸਾਹਿਤਕਾਰ’ ਪੁਰਸਕਾਰਾਂ ਨਾਲ ਸਨਮਾਨਿਤ ਹਨ।

ਮਾਂ ਬੋਲੀ ਪੰਜਾਬੀਏ ਤੇਰਾ ਰੱਬ ਰਾਖਾ!