ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਸਾਲ 2020 ਦਾ ਆਖਰੀ ਸਮਾਗਮ ਭਾਈਚਾਰੇ ਦੀ ਜਗਰਾਉਂ ਇਕਾਈ ਵੱਲੋਂ ਸਿਖ ਕੰਨਿਆਂ ਸਕੂਲ ਜਗਰਾਉਂ ਵਿਖੇ ਕਰਵਾਇਆ ਗਿਆ। ਇਹ ਸਮਾਗਮ ਕਿਸਾਨ ਅੰਦੋਲਨ ਨੂੰ ਸਮਰਪਿਤ ਸੀ। ਮੁਖ ਵਕਤਾ ਸ. ਬਲਵਿੰਦਰ ਸਿੰਘ ਸਨ ਅਤੇ ਕਿਸਾਨ ਆਗੂ ਹਰਦੀਪ ਗਾਲਬ ਨੇ ਕਿਸਾਨੀ ਦਰਦ ਦੀਆਂ ਪਰਤਾਂ ਨੂੰ ਭਾਵ ਪੂਰਤ ਤਰੀਕੇ ਨਾਲ ਪੇਸ਼ ਕੀਤਾ। ਸਮਾਗਮ ਦੀ ਪ੍ਰਧਾਨਗੀ ਮਿੱਤਰ ਸੈਨ ਮੀਤ ਨੇ ਕੀਤੀ। ਇਸ ਵਿਚ ਸਥਾਨਕ ਇਕਾਈ ਦੇ ਸਮੂਹ ਮੈਂਬਰ ਅਤੇ ਹੋਰ ਸੰਗਤ ਵੀ ਹਾਜਰ ਰਹੀ।ਪੰਜਾਬ ਇਕਾਈ ਵੱਲੋਂ ਮਿੱਤਰ ਸੈਨ ਮੀਤ, ਕਰਮਜੀਤ ਔਜਲਾ, ਮਹਿੰਦਰ ਸਿੰਘ ਸੇਖੋਂ, ਦਵਿੰਦਰ ਸਿੰਘ ਸੇਖਾ ਅਤੇ ਹਰਬਖਸ਼ ਗਰੇਵਾਲ ਸ਼ਾਮਲ ਹੋਏ।
.
.
Part 2