ਕੰਮ ਕੀਤਿਆਂ ਹੀ ਹੁੰਦੇ ਹਨ
(ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਇਤਿਹਾਸਕ ਪ੍ਰਾਪਤੀ)
– ਪੰਜਾਬ ਪਬਲਿਕ ਸਰਵਿਸ ਕਮਿਸ਼ਨ ਅਤੇ ਬਿਜਲੀ ਬੋਰਡ ਵਰਗੇ ਅਦਾਰੇ, ਛੋਟੀਆਂ ਛੋਟੀਆਂ ਨੌਕਰੀਆਂ ਦੀ ਭਰਤੀ ਲਈ ਵੀ, ਆਪਣੇ ਮੁਕਾਬਲਾ ਇਮਤਿਹਾਨ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਲੈਂਦੇ ਸਨ।
– ਇਸ ਪੰਜਾਬੀ ਵਿਰੋਧੀ ਫੈਸਲੇ ਵਿਰੁੱਧ ਭਾਸ਼ਾ ਪਸਾਰ ਭਾਈਚਾਰੇ ਵਲੋਂ ਪਹਿਲੀ ਵਾਰ ਜੋਰਦਾਰ ਅਵਾਜ ਉਠਾਈ ਗਈ ਸੀ।
– ਭਾਈਚਾਰੇ ਵਲੋਂ ਇਸ ਬੇਇਨਸਾਫੀ ਵਿਰੁੱਧ ਕਮਿਸ਼ਨ ਆਦਿ ਨੂੰ ਸਾਲ 2019 ਵਿਚ ਲਿਖੀਆਂ ਕਈ ਚਿੱਠੀਆਂ ਮਿਤੀ 7 ਜੁਲਾਈ 2019 ਅਤੇ ਮਿਤੀ 24.12.2019 ਆਪਣੀ ਵੈਬਸਾਈਟ ਤੇ ਉਪਲਬਧ ਹਨ।
– ਹੁਣ ਪੰਜਾਬ ਸਰਕਾਰ ਵੱਲੋਂ 2 ਫਰਵਰੀ ਨੂੰ ਹੁਕਮ ਜਾਰੀ ਕਰਕੇ, ਭਾਈਚਾਰੇ ਦੀ ਇਹ ਮੰਗ ਮੰਨ ਲਈ ਹੈ।
– ਇਸ ਹੁਕਮ ਲਈ ਪੰਜਾਬ ਸਰਕਾਰ, ਖਾਸ ਕਰ ਸ਼੍ਰੀ ਕ੍ਰਿਸ਼ਨ ਕੁਮਾਰ ਸਕੱਤਰ ਸਿੱਖਿਆ ਵਿਭਾਗ ਦਾ ਭਾਈਚਾਰਾ ਬਹੁਤ ਬਹੁਤ ਧੰਨਵਾਦੀ ਹੈ।
– ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੁਕਮ ਵੀ ਆਪ ਜੀ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਇਹ ਵੱਡੀ ਪ੍ਰਾਪਤੀ ਕਿਵੇਂ ਹੈ?
ਪੰਜਾਬ ਸਰਕਾਰ ਦਾ ਇਹ ਹੁਕਮ ਕਾਨੂੰਨ ਬਣ ਗਿਆ ਹੈ। ਇਸ ਨੂੰ ਹੁਣ ਕਾਨੂੰਨੀ ਕਾਰਵਾਈ ਕਰਕੇ ਲਾਗੂ ਕਰਵਾਇਆ ਜਾ ਸਕਦਾ ਹੈ।
