‘ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਪੁਰਸਕਾਰਾਂ’ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

ਛੇ ‘ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਪੁਰਸਕਾਰਾਂ’ ਦੀ ਚੋਣ ਸਮੇਂ ਅਪਣਾਈ ਗਈ ਪ੍ਰਕ੍ਰਿਆ

          ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਵਿਚ ਭਾਸ਼ਾ ਵਿਭਾਗ, ਰਾਜ ਸਲਾਹਕਾਰ ਬੋਰਡ ਅਤੇ ਸਕਰੀਨਿੰਗ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਚੋਣ ਵਿਚ ਇਨ੍ਹਾਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ, ਇਹ ਜਾਨਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਤਿੰਨ ਮੈਂਬਰੀ ਟੀਮ (ਹਰਬਖ਼ਸ਼ ਸਿੰਘ ਗਰੇਵਾਲ, ਰਜਿੰਦਰਪਾਲ ਸਿੰਘ ਅਤੇ ਮਿੱਤਰ ਸੈਨ ਮੀਤ) ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀਆਂ ਵਿਵਸਥਾਵਾਂ ਦਾ ਸਹਾਰਾ ਲੈ ਕੇ ਭਾਸ਼ਾ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਕੁਝ ਸੂਚਨਾ ਪ੍ਰਾਪਤ ਹੋ ਚੁੱਕੀ ਹੈ। ਬਹੁਤੀ ਹਾਲੇ ਰਹਿੰਦੀ ਹੈ।

ਨੋਟ: ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਜਾਣਕਾਰੀ ਇਥੇ ਸਾਂਝੀ ਕੀਤੀ ਜਾ ਰਹੀ ਹੈ।

————

          ਇਸ ਪੁਰਸਕਾਰ ਲਈ ਸ਼ਰਤਾਂ:  ਭਾਸ਼ਾ ਵਿਭਾਗ ਵਲੋਂ ਤਿਆਰ ਕੀਤੇ ਇਕ ‘ਵਿਆਖਿਆ ਪੱਤਰ’ ਅਨੁਸਾਰ ਇਸ ਪੁਰਸਕਾਰ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:

ਮੱਦ ਨੰਬਰ: 13    ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਪੁਰਸਕਾਰ :-

            ਰਾਜ ਸਲਾਹਕਾਰ ਬੋਰਡ ਦੀ 28 ਜਨਵਰੀ 2010 ਨੂੰ ਹੋਈ ਇਕੱਤਰਤਾ ਵਿੱਚ ਸਰਬਸੰਮਤੀ ਨਾਲ ਹੋਏ ਫੈਸਲੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਹ ਨਵਾਂ ਪੁਰਸਕਾਰ 2009 ਤੋਂ ਸਥਾਪਤ ਕੀਤਾ ਗਿਆ ਹੈ। ਪੁਰਸਕਾਰ ਅਜਿਹੇ ਪੱਤਰਕਾਰ ਨੂੰ ਦਿੱਤਾ ਜਾਵੇਗਾ ਜਿਸ ਦਾ ਸਬੰਧ ਕਿਸੇ :-

1)         ਪੰਜਾਬੀ ਰਸਾਲੇ / ਹਫਤਾਵਾਰੀ ਅਖਬਾਰ ਦੀ ਸੰਪਾਦਨਾ ਜਾਂ ਇਨ੍ਹਾਂ ਵਿੱਚ ਸਾਹਿੱਤਕ ਪੱਤਰਕਾਰੀ ਨਾਲ ਹੋਵੇ।

2)         ਉਹ ਸੰਸਾਰ ਦੇ ਕਿਸੇ ਵੀ ਦੇਸ਼ ਦਾ ਜੰਮਪੱਲ / ਅਧਿਵਾਸੀ ਹੋ ਸਕਦਾ ਹੈ।“

ਭਾਸ਼ਾ ਵਿਭਾਗ ਦੀ ਭੂਮਿਕਾ: ਇਨ੍ਹਾਂ ਪੁਰਸਕਾਰਾਂ ਲਈ ਯੋਗ ਉਮੀਦਵਾਰਾਂ ਦੇ ਨਾਂ ਇੱਕਠੇ ਕਰਨ ਦੀ ਜਿੰਮੇਵਾਰੀ ਭਾਸ਼ਾ ਵਿਭਾਗ ਦੀ ਸੀ। ਇਹ ਜਿੰਮੇਵਾਰੀ ਨਿਭਾਉਂਦੇ ਹੋਏ ਵਿਭਾਗ ਨੇ ਯੋਗ ਉਮੀਦਵਾਰਾਂ ਦੀਆਂ ਦੋ ਵਾਰ ਸੂਚੀਆਂ ਤਿਆਰ ਕੀਤੀਆਂ।

ਸਲਾਹਕਾਰ ਬੋਰਡ ਦੇ ਵਿਚਾਰੇ ਜਾਣ ਲਈ 2 ਏਜੰਡੇ ਤਿਆਰ ਕੀਤੇ। ਪਹਿਲੀ ਸੂਚੀ ਪਹਿਲੇ ਏਜੰਡੇ ਵਿਚ ਸ਼ਾਮਲ ਕੀਤੀ ਗਈ। ਦੂਜੇ ਏਜੰਡੇ ਵਿਚ, ਜੋ ਸਲਾਹਕਾਰ ਬੋਰਡ ਦੀ ਮੀਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਤਿਆਰ ਕੀਤਾ ਗਿਆ, ਦੂਜੀ ਸੂਚੀ ਸ਼ਾਮਲ ਕੀਤੀ ਗਈ। ਭਾਸ਼ਾ ਵਿਭਾਗ ਵੱਲੋਂ ਦੋਹਾਂ ਸੂਚੀਆਂ ਵਿਚ ਸੁਝਾਏ ਗਏ ਨਾਂ:

(ੳ)     ਪਹਿਲਾ ਏਜੰਡਾ

ਸਰਵਸ਼੍ਰੀ/ਸ਼੍ਰੀਮਤੀ/ਕੁਮਾਰੀ

1. ਅਜੈਬ ਸਿੰਘ ਔਜਲਾ 2.ਅਵਤਾਰ ਸਿੰਘ ਹੋਠੀ 3.ਸੁਭਾਸ਼ ਪੁਰੀ ਅਚਾਰੀਆ (ਡਾ.) 4.ਹਰਜਿੰਦਰ ਸਿੰਘ ਬਸਿਆਲਾ 5.ਹਰਜਿੰਦਰ ਸਿੰਘ ਵਾਲੀਆ (ਡਾ.) 6.ਕਿਰਪਾਲ ਸਿੰਘ ਕਲਕੱਤਾ 7.ਕੰਵਰਜੀਤ ਸਿੰਘ ਭੱਠਲ 8.ਕੁਲਦੀਪ ਸਿੰਘ ਭੱਟੀ 9.ਕੁਲਵੰਤ ਸਿੰਘ ਨਾਰੀਕੇ 10.ਗੁਰਇਕਬਾਲ ਸਿੰਘ 11.ਗੁਰਨਾਮ ਸਿੰਘ ਅਕੀਦਾ 12.ਗੁਰਪ੍ਰੇਮ ਲਹਿਰੀ 13.ਜਸਵੰਤ ਸਿੰਘ ਅਜੀਤ 14.ਜਗੀਰ ਸਿੰਘ ਜਗਤਾਰ 15.ਦਲਜੀਤ ਸਿੰਘ ਅਰੋੜਾ 16.ਨਰਿੰਦਰ ਸਿੰਘ ਡਾਨਸੀਵਾਲ 17.ਪੂਨਮ (ਪ੍ਰੀਤਲੜੀ) 18.ਰਵੇਲ ਸਿੰਘ ਭਿੰਡਰ

(ਅ)    ਦੂਜਾ ਏਜੰਡਾ

ਕੋਈ ਨਵਾਂ ਨਾਂ ਨਹੀਂ।

ਸਕਰੀਨਿੰਗ ਕਮੇਟੀ ਦੀ ਭੂਮਿਕਾ: ਆਪਣੀ 1 ਦਸੰਬਰ 2020 ਦੀ ਮੀਟਿੰਗ ਵਿਚ ਸਕਰੀਨਿੰਗ ਕਮੇਟੀ ਵੱਲੋਂ ਯੋਗ ਉਮੀਦਵਾਰਾਂ ਦੇ ਨਾਂ ‘ਛਾਂਟੇ’ ਗਏ।

ਸਕਰੀਨਿੰਗ ਕਮੇਟੀ ਵੱਲੋਂ ਹਰ ਸਾਲ ਦੇ ਪੁਰਸਕਾਰ ਲਈ ਛਾਂਟੇ ਗਏ ਨਾਂ

ਸਾਲ 2015:          ਗੁਰਬਚਨ ਸਿੰਘ ‘ਫਿਲਹਾਲ’, ਗੁਰਇਕਬਾਲ (ਤ੍ਰਿਸ਼ੰਕੂ), ਗੁਰਪ੍ਰੇਮ ਲਹਿਰੀ

ਸਾਲ 2016:          ਬਲਬੀਰ ਪਰਵਾਨਾ, ਦਲਜੀਤ ਸਿੰਘ ਅਰੋੜਾ, ਗੁਰਨਾਮ ਸਿੰਘ ਅਕੀਦਾ

ਸਾਲ 2017:          ਪੂਨਮ (ਪ੍ਰੀਤਲੜੀ), ਸੁਭਾਸ਼ ਪੁਰੀ ਅਚਾਰੀਆ, ਵਿਸ਼ਾਲ (ਅੱਖਰ)

ਸਾਲ 2018:          ਹਰਜਿੰਦਰ ਵਾਲੀਆ, ਕ੍ਰਾਂਤੀਪਾਲ, ਰਵੇਲ ਸਿੰਘ ਭਿੰਡਰ

ਸਾਲ 2019:          ਕੰਵਰਜੀਤ ਸਿੰਘ ਭੱਠਲ (ਕਲਾਕਾਰ), ਅਤਿੰਦਰ ਸੰਧੂ (ਏਕਮ), ਚਰਨਜੀਤ ਸੌਹਲ

ਸਾਲ 2020:         ਦਰਸ਼ਨ ਢਿੱਲੋਂ (ਚਰਚਾ), ਕੁਲਵੰਤ ਸਿੰਘ ਨਾਰੀਕੇ, ਕੁਲਦੀਪ ਸਿੰਘ ਭੱਟੀ

ਰਾਜ ਸਲਾਹਕਾਰ ਬੋਰਡ ਦੀ ਭੁਮਿਕਾ: ਅੰਤ ਵਿਚ ਬੋਰਡ ਵੱਲੋਂ ਪੁਰਸਕਾਰਾਂ ਲਈ ਚੁਣੇ ਗਏ ਨਾਂ

ਸਾਲ 2015:          ਗੁਰਬਚਨ ਸਿੰਘ ‘ਫਿਲਹਾਲ’

ਸਾਲ 2016:          ਬਲਬੀਰ ਪਰਵਾਨਾ

ਸਾਲ 2017:          ਪੂਨਮ (ਪ੍ਰੀਤਲੜੀ)

ਸਾਲ 2018:          ਹਰਜਿੰਦਰ ਵਾਲੀਆ

ਸਾਲ 2019:          ਕੰਵਰਜੀਤ ਸਿੰਘ ਭੱਠਲ (ਕਲਾਕਾਰ)

ਸਾਲ 2020:         ਦਰਸ਼ਨ ਢਿੱਲੋਂ (ਚਰਚਾ)

ਨੋਟ: ਭਾਸ਼ਾ ਵਿਭਾਗ ਵਲੋਂ ਗੁਰਬਚਨ ਸਿੰਘ ‘ਫਿਲਹਾਲ, ਬਲਬੀਰ ਪਰਵਾਨਾ, ਦਰਸ਼ਨ ਢਿੱਲੋਂ (ਚਰਚਾ), ਵਿਸ਼ਾਲ (ਅੱਖਰ), ਕ੍ਰਾਂਤੀਪਾਲ,  ਅਤਿੰਦਰ ਸੰਧੂ (ਏਕਮ), ਚਰਨਜੀਤ ਸੌਹਲ,  ਦੇ ਨਾਂ ਨਹੀਂ ਸੁਝਾਏ ਗਏ ਸਨ। ਇਹ ਨਾਂ ਕਮੇਟੀ ਵਲੋਂ ਆਪਣੇ ਤੌਰ ਤੇ ਵਿਚਾਰੇ ਗਏ।