1. ਪੰਜਾਬੀ ਦੇ ਵੱਡੇ ਸਾਹਿਤਕਾਰ ਸਰਵਸ਼੍ਰੀ ਗੁਰਦਿਆਲ ਸਿੰਘ, ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ, ਕਰਤਾਰ ਸਿੰਘ ਦੁੱਗਲ, ਅਜਮੇਰ ਸਿੰਘ ਔਲਖ, ਓਮ ਪ੍ਰਕਾਸ਼ ਗਾਸੋ, ਗੁਰਬਚਨ ਭੁੱਲਰ, ਗੁਲਜ਼ਾਰ ਸਿੰਘ ਸੰਧੂ ਅਤੇ ਡਾ.ਤੇਜਵੰਤ ਮਾਨ ਪਿਛਲੇ 20 ਸਾਲਾਂ ਵਿਚ ਕਦੇ ਨਾ ਕਦੇ, ਕਿਸੇ ਨਾ ਕਿਸੇ ਸਲਾਕਾਰ ਬੋਰਡ ਦੇ ਮੈਂਬਰ ਰਹੇ ਹਨ।
2. ਸਾਲ 2004 ਤੋਂ 2020 ਤੱਕ ਇਨ੍ਹਾਂ ਮੈਂਬਰਾਂ ਨੇ ਕਦੇ ਬੋਰਡ ਤੋਂ ਬਾਹਰ ਅਤੇ ਕਦੇ ਅੰਦਰ ਰਹਿ ਕੇ, ਪੁਰਸਕਾਰਾਂ ਦੇ ਦੋਹਰੇ ਗਫ਼ੇ ਲਾਏ।
3. ਇਨ੍ਹਾਂ ਸਾਰਿਆਂ ਨੇ:
ਪਹਿਲਾਂ: ਛੋਟਾ(ਰਾਸ਼ੀ 1 ਲੱਖ ਤੋਂ 2.5 ਲੱਖ ਵਾਲਾ) ‘ਪੰਜਾਬੀ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ’ ਪ੍ਰਾਪਤ ਕੀਤਾ।
ਫੇਰ: ਵੱਡਾ(ਰਾਸ਼ੀ 2.5 ਲੱਖ ਤੋਂ 10 ਲੱਖ ਵਾਲਾ) ‘ਪੰਜਾਬੀ ਸਾਹਿਤ ਸ਼੍ਰੋਮਣੀ/ਪੰਜਾਬੀ ਸਾਹਿਤ ਰਤਨ ਪੁਰਸਕਾਰ’ ਵੀ ਪ੍ਰਾਪਤ ਕੀਤਾ। (17 ਸਾਲਾਂ ਵਿਚ 17 ਵੱਡੇ ਪੁਰਸਕਾਰ ਦਿੱਤੇ ਗਏ। ਇਕ ਪੁਰਸਕਾਰ ਪਾਕਸਤਾਨ ਦੇ ਸਾਹਿਤਕਾਰ ਨੂੰ ਮਿਲਿਆ। ਉਹ ਇਧਰਲੇ ਸਲਾਹਕਾਰ ਬੋਰਡ ਦੇ ਮੈਂਬਰ ਨਹੀਂ ਸਨ ਬਣ ਸਕਦੇ। ਇਸ ਤਰ੍ਹਾਂ 16 ਵਿਚੋਂ 9 ਪੁਰਸਕਾਰ ਇਨ੍ਹਾਂ ਨੂੰ ਮਿਲੇ)
ਇਕ ਹੋਰ ਯਤਨ: ਅਫਵਾਹ ਹੈ ਕਿ ਸਲਾਹਕਾਰਾਂ ਵਲੋਂ ਸਰਕਾਰ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਰਕਾਰ ਇਸ ਚੋਣ ਵਰ੍ਹੇ ਵਿਚ, ਪੰਜਾਬੀ ਦੇ ਪ੍ਰਬੁੱਧ ਸਾਹਿਤਕਾਰਾਂ ਲਈ ਇਕ ਹੋਰ ਵੱਡਾ ‘ਸ਼੍ਰੋਮਣੀ ਪੰਜਾਬੀ ਸਾਹਿਤ ਰਤਨ ਪੁਰਸਕਾਰ’, ਜਿਸ ਦੀ ਰਾਸ਼ੀ ਇਕ ਕਰੋੜ ਰੁਪਏ ਹੋਵੇ, ਸ਼ੁਰੂ ਕਰੇ ਅਤੇ ਪੰਜਾਬੀ ਸਾਹਿਤਕਾਰਾਂ ਦੀ ਵਾਹ ਵਾਹ ਖੱਟੇ।
(ਜਿਨ੍ਹਾਂ ਦਸਤਾਵੇਜਾਂ ਵਿਚੋਂ ਇਹ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ ਉਨ੍ਹਾਂ ਦੀਆਂ ਨਕਲਾਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕੋਲ ਮੌਜੂਦ ਹਨ।)