ਵੇਰਵਾ : 4. ਜਹਾਜ਼ਾਂ ਵਿੱਚ – ਗੁਹਾਟੀ , ਮੈਸੂਰ ਅਤੇ ਸ੍ਰੀਨਗਰ ਦੀਆਂ ਸੈਰਾਂ

 1. ਕਰਨਾਟਕ ਦੀ ਪ੍ਰਸਿੱਧ ਸੈਰਗਾਹ ਮੈਸੂਰ ਵਿਖੇ 3 ਦਿਨਾਂ ਦੀ ਅਨੁਵਾਦ ਵਰਕਸ਼ਾਪ ਕੀਤੀ ਗਈ। ਇਸ ਵਰਕਸ਼ਾਪ ਵਿਚ ਕੁੱਲ 6 ਵਿਅਕਤੀਆਂ ਨੇ ਹਿੱਸਾ ਲਿਆ। 6 ਵਿਚੋਂ 4 ਬੋਰਡ ਦੇ ਮੈਂਬਰ (ਡਾ ਰਵੀ ਰਵਿੰਦਰ, ਡਾ ਮਨਮੋਹਨ, ਡਾ ਦੀਪਕ ਮਨਮੋਹਨ ਸਿੰਘ ਅਤੇ ਡਾ ਸਤਨਾਮ ਸਿੰਘ ਜੱਸਲ) ਸਨ ।
  2.ਇਕ ਸੈਮੀਨਾਰ ਸ੍ਰੀਨਗਰ ਵਿੱਚ ਕੀਤਾ ਗਿਆ 13 ਵਿਅਕਤੀਆਂ ਨੇ ਹਿੱਸਾ ਲਿਆ। ਇਨ੍ਹਾਂ 13 ਵਿਚ ਬੋਰਡ ਦੇ 5 ਮੈਂਬਰ (ਡਾ ਵਨੀਤਾ, ਡਾ ਰਵੀ ਰਵਿੰਦਰ, ਡਾ ਮਨਮੋਹਨ, ਡਾ ਦੀਪਕ ਮਨਮੋਹਨ ਸਿੰਘ, ਬਲਜੀਤ ਕੌਰ) ਸ਼ਾਮਲ ਸਨ।
 2. ਇਕ 2 ਦਿਨਾਂ ਦਾ ਸੈਮੀਨਾਰ ਗੁਹਾਟੀ ਵਿਚ ਕੀਤਾ ਗਿਆ। ਇਸ ਸੈਮੀਨਾਰ ਵਿਚ 21 ਦੋਸਤ ਮਿੱਤਰਾਂ ਨੂੰ ਬੁਲਾਇਆ ਗਿਆ। ਇਨ੍ਹਾਂ ਵਿਚ ਬੋਰਡ ਦੇ 4 ਮੈਂਬਰ (ਡਾ ਮਨਮੋਹਨ, ਡਾ ਦੀਪਕ ਮਨਮੋਹਨ ਸਿੰਘ, ਰਵੀ ਰਵਿੰਦਰ ਅਤੇ ਡਾ ਬਲਜੀਤ ਕੌਰ) ਸ਼ਾਮਲ ਸਨ। ਬਾਕੀ ਦੇ ਵਿਦਵਾਨਾਂ ਦੇ ਨਾਂ ਹੇਠ ਲਿਖੇ ਲਿੰਕ ਤੇ ਦੇਖੇ ਜਾ ਸਕਦੇ ਹਨ।
  https://www.mittersainmeet.in/archives/13495 ਵਿਸ਼ੇਸ਼ :
 3. ਇਨ੍ਹਾਂ ਸੈਮੀਨਾਰਾਂ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਹਵਾਈ ਜਹਾਜ਼ ਦੇ ਟਿਕਟ ਉਪਲਬਧ ਕਰਵਾਏ ਜਾਂਦੇ ਹਨ। 3, 4 ਜਾਂ 5 ਤਾਰਾ ਹੋਟਲਾਂ ਵਿਚ ਠਹਿਰਾਇਆ ਜਾਂਦਾ ਹੈ।
 4. ਗੁਹਾਟੀ ਵਾਲੇ ਸੈਮੀਨਾਰ ਵਿਚ ਡਾ ਹਰਭਜਨ ਸਿੰਘ ਭਾਟੀਆ ਦੇ ਸੈਮੀਨਾਰ ਵਿਚ ਸ਼ਾਮਲ ਹੋਣ ਦਾ ਜ਼ਿਕਰ ਹੈ ਜਦੋਂ ਕਿ ਡਾ ਭਾਟੀਆ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ।
  ਪ੍ਰਸ਼ਨ :
 5. ਮਹਿੰਗੀਆਂ ਸੈਰਗਾਹਾਂ ਤੇ ਸੈਮੀਨਾਰ ਕਰਨ ਨਾਲ ਪੰਜਾਬੀ ਭਾਸ਼ਾ ਦਾ ਕੀ ਸੰਵਰਿਆ ?
 6. ਇਹੋ ਜਿਹੇ ਸਮਾਗਮ ਪੰਜਾਬ ਦੇ ਪਿੰਡਾਂ-ਸ਼ਹਿਰਾਂ ਵਿਚ ਕਿਉਂ ਨਹੀਂ ਕੀਤੇ ਜਾਂਦੇ?
 7. ਸਮਾਗਮਾਂ ਵਿੱਚ ਵਾਰ ਵਾਰ ਚੋਣਵੇਂ ਵਿਅਕਤੀਆਂ ਨੂੰ ਹੀ ਕਿਉਂ ਸ਼ਾਮਲ ਕੀਤਾ ਜਾਂਦਾ ਹੈ?
 8. ਪ੍ਰਤਿਭਾਵਾਨ ਵਿਦਿਆਰਥੀਆਂ ਅਤੇ ਪੁੰਗਰਦੇ ਸਾਹਿਤਕਾਰਾਂ ਨੂੰ ਮੌਕਾ ਕਿਉਂ ਨਹੀਂ ਦਿੱਤਾ ਜਾਂਦਾ?