ਵੇਰਵਾ – 1. 3 ਮੈਂਬਰਾਂ ਨੇ ਅਕੈਡਮੀ ਦੀਆਂ ਸਾਰੀਆਂ ਨਵੀਆਂ ਪੁਸਤਕਾਂ – ਆਪਣੀ ਝੋਲੀ ਪਾਈਆਂ

-ਪਿਛਲੇ ਸਲਾਹਕਾਰ ਬੋਰਡ ਦੇ ਅੱਠ ਮੈਂਬਰਾਂ ਵਲੋਂ, ਅਕੈਡਮੀ ਦੇ ਪ੍ਰਧਾਨ ਨੂੰ 8 ਜੁਲਾਈ 2020 ਨੂੰ ਚਿੱਠੀ ਲਿਖ ਕੇ, ਬੋਰਡ ਦੀ ਕਨਵੀਨਰ ‘ਡਾ ਵਨੀਤਾ’ ਤੇ ਭ੍ਰਿਸ਼ਟਾਚਾਰ ਅਤੇ ਪੱਖਪਾਤ ਵਰਗੇ ਗੰਭੀਰ ਦੋਸ਼ ਲਾਏ ਗਏ ਸਨ। ਕਨਵੀਨਰ ਵਲੋਂ , ਜਵਾਬ ਵਿਚ, ਉਲਟਾ ਚਿੱਠੀ ਲਿਖਣ ਵਾਲੇ ਮੈਂਬਰਾਂ ਤੇ ਹੀ ਅਪਰਾਧਿਕ ਦੋਸ਼ ਲਾ ਦਿੱਤੇ ਗਏ । ਇਸ ਚਿੱਠੀ ਨਾਲ ਲੱਗੇ ਕਈ ਦਸਤਾਵੇਜ਼ਾਂ ਵਿਚੋਂ ਇਕ ਅਨੁਸਾਰ:

  • ਜਨਵਰੀ 2017 ਤੋਂ ਅਗਸਤ 2020 ਤੱਕ ਪੰਜਾਬੀ ਸਲਾਹਕਾਰ ਬੋਰਡ ਵਲੋਂ ਅਨੁਵਾਦ, ਸੰਪਾਦਨਾ ਅਤੇ ਮਨੋਗ੍ਰਾਫ ਲਿਖਣ ਲਈ ਜਿਹੜੀਆਂ ਪੁਸਤਕਾਂ ਨੂੰ ਮਨਜ਼ੂਰੀ ਦਿੱਤੀ ਗਈ
  • ਉਨ੍ਹਾਂ ਵਿਚੋਂ 18 ਪੁਸਤਕਾਂ ਸਲਾਹਕਾਰ ਬੋਰਡ ਦੇ 3 ਮੈਂਬਰਾਂ ਨੇ ਆਪਣੀ ਝੋਲੀ ਪਾ ਲਈਆਂ ਜਾਂ ਆਪਣੇ ਨਿੱਜੀ ਰਿਸ਼ਤੇਦਾਰਾਂ ਦੀ ਝੋਲੀ ਪਵਾ ਦਿੱਤੀਆਂ।
  • ਦਸਤਾਵੇਜ਼ ਵਿਚ ਜਿਹੜੇ ਮੈਂਬਰਾਂ ਦੇ ਨਾਂ ਅਤੇ ਪੁਸਤਕਾਂ ਦੀ ਗਿਣਤੀ ਦਰਜ ਹੈ ਉਹ ਇੰਝ ਹੈ:
  • ਡਾ ਰਵੀ ਰਵਿੰਦਰ ਨੇ 8 ਪੁਸਤਕਾਂ ਆਪ ਲਈਆਂ ਅਤੇ 2 ਆਪਣੀ ਪਤਨੀ ਨੂੰ ਦਵਾਈਆਂ।
  • ਡਾ ਸਤਨਾਮ ਸਿੰਘ ਜੱਸਲ ਨੇ 3 ਪੁਸਤਕਾਂ ਆਪ ਲਈਆਂ ਅਤੇ 1 ਆਪਣੇ ਪੁੱਤਰ ਨੂੰ ਦਵਾਈ।
  • ਡਾ ਮਨਮੋਹਨ ਨੇ ਵੀ 3 ਪੁਸਤਕਾਂ ਆਪ ਲਈਆਂ ਅਤੇ 1 ਆਪਣੀ ਪਤਨੀ ਨੂੰ ਦਵਾਈ।
    ਮੈਂਬਰਾਂ ਅਤੇ ਪੁਸਤਕਾਂ ਬਾਰੇ ਪੂਰੀ ਜਾਣਕਾਰੀ ਇਸ ਲਿੰਕ ਤੇ ਉਪਲਬਧ ਹੈ:
    https://www.mittersainmeet.in/archives/13449