ਭਾਈਚਾਰੇ ਦੀ ਬਰਨਾਲਾ ਇਕਾਈ ਨਾਲ ਅਗਲੀਆਂ ਸਰਗਰਮੀਆਂ ਬਾਰੇ ਵਿਚਾਰ ਵਟਾਂਦਰਾ


28 ਮਾਰਚ 2021 ਨੂੰ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਸੰਚਾਲਕ ਮਿੱਤਰ ਸੈਨ ਮੀਤ ਨੇ ਆਪਣੀ ਬਰਨਾਲਾ ਫੇਰੀ ਸਮੇਂ, ਬਰਨਾਲਾ ਇਕਾਈ ਦੇ ਮੈਂਬਰਾਂ ਨਾਲ,ਅਜੀਤ ਭਵਨ ਵਿਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੋਰਾਣ ਇਕਾਈ ਦੀਆਂ ਪਿਛਲੀਆਂ ਸਰਗਰਮੀਆਂ ਦਾ ਜਾਇਜਾ ਲਿਆ ਗਿਆ ਅਤੇ ਅਗਲੇ ਕਰਜਾਂ ਦੀ ਰੂਪ ਰੇਖਾ ਉਲੀਕੀ ਗਈ।
ਨਾਲ ਹੀ ਉਨ੍ਹਾਂ ਵਲੋਂ ਇਕਾਈ ਦੇ ਹਰ ਮੈਂਬਰ ਨੂੰ, ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀਆਂ ਪਿਛਲੇ ਦੋ ਸਾਲਾਂ ਦੀਆਂ ਗਤੀਵਿਧੀਆਂ ਬਿਆਨਦੀ, ‘ਦੂਜੀ ਗਦਰ ਲਹਿਰ ਦਾ ਬਿਗਲ’ ਪੁਸਤਕ ਨਜ਼ਰ ਕੀਤੀ ਗਈ।
ਅਜੀਤ ਦੇ ਦਫਤਰ ਆਉਣ ਤੇ ਸਨਮਾਣ ਵਜੋਂ ਅਜੀਤ ਦੇ ਪੱਤਰ ਪ੍ਰੇਰਕ ਅਸ਼ੋਕ ਭਾਰਤੀ ਨੇ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਡਾ ਬਰਜਿੰਦਰ ਸਿੰਘ ਹਮਦਰਦ ਦੇ ਗਾਏ ਗੀਤਾਂ ਦੀਆਂ 2 ਕੈਸਟਾਂ ਅਤੇ ਇਕਬਾਲ ਰਾਮੂਵਾਲੀਆ ਵਲੋਂ ਸੰਪਾਦਤ ਵੱਡ ਅਕਾਰੀ ਪੁਸਤਕ ‘ ਰਾਮੂਵਾਲੀਏ ਕਰਨੈਲ ਸਿੰਘ ਪਾਰਸ ਦੀ ਸੰਪੂਰਨ ਰਚਨਾ’ ਮਿੱਤਰ ਸੈਨ ਮੀਤ ਭੇਂਟ ਕੀਤੀ ਗਈ।