ਬੇਅੰਤ ਕੌਰ ਗਿੱਲ ਦੇ ਨਾਵਲ ‘ਮਲਾਹਾਂ ਵਰਗੇ ‘ ਤੇ ਗੰਭੀਰ ਸੰਵਾਦ

ਪੰਜਾਬੀ ਭਾਸ਼ਾ ਪੰਜਾਬ ਭਾਈਚਾਰਾ ਦੀ ਸ਼ਾਖਾ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਮਿੱਤਰ ਸੈਨ ਮੀਤ ਦੀ ਰਹਿਨੁਮਾਈ ਹੇਠ ਪਰਸਿੱਧ ਲੇਖਿਕਾ ਬੇਅੰਤ ਕੌਰ ਗਿੱਲ ਦੇ ਨਾਵਲ ‘ਮਲਾਹਾਂ ਵਰਗੇ ‘ ਤੇ ਗੰਭੀਰ ਸੰਵਾਦ ਲੂੰਬਾ ਹਾਲ ਮੋਗਾ ਵਿਖ ਰਚਾਇਆ ਗਿਆ । ਪ੍ਰਧਾਨਗੀ ਮੰਡਲ ਵਿੱਚ ਸਿਰਮੌਰ ਲੇਖਕ ਦਵਿੰਦਰ ਸਿੰਘ ਸੇਖਾ ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਅਤੇ ਮੈਡਮ ਬੇਅੰਤ ਕੌਰ ਗਿੱਲ ਸੁਸ਼ੋਭਤ ਸਨ । ਸਮਾਗਮ ਦੀ ਸੰਚਾਲਨਾਂ ਚੇਅਰਮੈਨ ਪਰਮਜੀਤ ਸਿੰਘ ਚੂਹੜਚੱਕ ਨੇ ਕਾਵਿ ਮਈ ਅੰਦਾਜ ਵਿੱਚ ਸ਼ੁਰੂ ਕੀਤੀ । ਪ੍ਰੋਫੈਸਰ ਇੰਦਰਪਾਲ ਸਿੰਘ ਨੇ ਨਾਵਲ ‘ਮਲਾਹਾਂ ਵਰਗੇ ‘ ਉੱਪਰ ਗੰਭੀਰ ਚਰਚਾ ਦਾ ਆਗਾਜ਼ ਕਰਦਿਆਂ ਕਿਹਾ ਕਿ ਬੇਅੰਤ ਕੌਰ ਗਿੱਲ ਨੇ ਨਾਵਲ ਵਿੱਚ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਿਆਂ ਸੱਭਿਆਚਾਰਿਕ ਅਤੇ ਪਰਿਵਾਰਕ ਤਾਣੇ ਪੇਟੇ ਨੂੰ ਰਿਸ਼ਤਿਆਂ ਦੀ ਸੂਖਮਤਾ ਤੇ ਨਿਭਾਅ ਪ੍ਰਤੀ ਇਸਤਰੀ ਪਾਤਰ ਵੱਲੋਂ ਲਿਖੇ ਨਾਵਲ ਦਾ ਦਰਿਸ਼ਟੀਕੋਣ ਵਿਲੱਖਣ ਤੇ ਵੱਖਰਾ ਚਿਤਰਿਆ ਹੈ । ਲੈਕਚਰਾਰ ਅਵਤਾਰ ਸਿੰਘ ਜਗਰਾਉੰ ਨੇ ਗੱਲ ਨੂੰ ਅੱਗੇ ਤੋਰਦਿਆਂ ਵੱਖ ਵੱਖ ਰਿਸ਼ਤਿਆਂ ਦੇ ਸੰਬੰਧ ਤੇ ਮਨੁੱਖੀ ਮਾਨਸਿਕਤਾ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਤੇ ਭਾਵਨਾਵਾਂ ਦੀ ਵਿਦਵਤਾ ਭਰਪੂਰ ਸ਼ੈਲੀ ਵਿੱਚ ਗੱਲ ਕਰਦਿਆਂ ਨਾਵਲ ਵਿੱਚ ਇਕ ਨਹੀਂ ਸਗੋਂ ਸਾਰੇ ਪਾਤਰ ਮਲਾਹਾਂ ਵਰਗੇ ਹੋਣ ਦਾ ਪ੍ਰਗਟਾਵਾ ਕੀਤਾ । ਨਾਵਲਕਾਰ ਹਰਬੰਸ ਸਿੰਘ ਅਖਾੜਾ ਨੇ ਇਸ ਨਾਵਲ ਨੂੰ ਦਲੀਪ ਕੌਰ ਟਿਵਾਣਾ ਦੀ ਲੇਖਣੀ ਦੇ ਹਾਣ ਦਾ ਦੱਸਦਿਆਂ ਕਲਾਮਈ ਪੱਖ ਦਾ ਖੁੱਲ੍ਹ ਕੇ ਵਿਸ਼ਲੇਸ਼ਣ ਕੀਤਾ । ਸੁਰਿੰਦਰ ਛਿੰਦਾ ਅਤੇ ਮਿੱਤਰਸੈਨ ਮੀਤ ਨੇ ਪੰਜਾਬੀ ਭਾਸ਼ਾ ਦੇ ਦੁਖਾਂਤ ਦੀ ਗੱਲ ਕਰਦਿਆਂ ਮੰਚ ਦੇ ਮਕਸਦ ਬੇਲੋੜੀਆਂ ਰਸਮਾਂ ਨੂੰ ਤਿਲਾਂਜਲੀ ਅਤੇ ਪੁਸਤਕਾਂ ਉੱਪਰ ਵਧੀਆ ਸੰਵਾਦ ਰਚਾਉਣ ਦੀ ਲੋੜ ਅਤੇ ਮੰਚ ਵੱਲੋਂ ਨਿਕਟ ਭਵਿੱਖ ਵਿੱਚ ਯੋਗਦਾਨ ਪਾਉੰਦੇ ਰਹਿਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ । ਲੇਖਕ ਗੁਰਮੇਲ ਬੌਡੇ ਸੁਰਜੀਤ ਸਿੰਘ ਕਾਉੰਕੇ ਅਤੇ ਕਹਾਣੀਕਾਰ ਜਸਬੀਰ ਕਲਸੀ ਨੇ ਜਿੱਥੇ ਨਾਵਲ ਵਿੱਚ ਕੁਝ ਘਾਟਾਂ ਦਾ ਜ਼ਿਕਰ ਕੀਤਾ ਉੱਥੇ ਇਹ ਵੀ ਕਿਹਾ ਕਿ ਬੇਅੰਤ ਕੌਰ ਗਿੱਲ ‘ ਮਲਾਹਾਂ ਵਰਗੇ’ ਨਾਵਲ ਲਿਖ ਕੇ ਪੰਜਾਬੀ ਹਿੰਮਤ ਦਾ ਨਕਸ਼ਾ ਉਲ਼ੀਕਣ ਵਾਲੀ ਅਤੇ ਲੋਕ ਪੱਖੀ ਸ਼ੈਲੀ ਵਿੱਚ ਗੱਲ ਕਰਦੀ ਮੁੜ੍ਹਕੇ ਦਾ ਮੋਤੀ ਬਣ ਗਈ ਹੈ । ਨਾਵਲ ਉੱਪਰ ਰਛਪਾਲ ਸਿੰਘ ਚੱਢਾ ਡਾਕਟਰ ਅਜੀਤਪਾਲ ਸਿੰਘ ਜਿਲਾ ਭਾਸ਼ਾ ਅਫਸਰ ਮੋਗਾ ਦਰਸ਼ਨ ਸਿੰਘ ਵਿਰਦੀ ਅਸ਼ੋਕ ਚਟਾਨੀ ਪਰਮਜੀਤ ਚੂਹੜਚੱਕ ਕ੍ਰਿਸ਼ਨ ਪ੍ਰਤਾਪ ਸਰਬਜੀਤ ਦਉਧਰ ਡਾ: ਸੁਰਜੀਤ ਦਉਧਰ ਕਰਨਲ ਬਾਬੂ ਸਿੰਘ ਬਲਜਿੰਦਰ ਕਲਸੀ ਅਮਰਜੀਤ ਮੋਹੀ ਹਰਮਿਲਾਪ ਗਿੱਲ ਆਦਿ ਨੇ ਨਾਵਲ ਉੱਪਰ ਆਪਣੇ ਵਿਚਾਰ ਰੱਖੇ । ਸਮਾਗਮ ਵਿੱਚ ਹਾਜ਼ਰ ਸਾਬਕਾ ਡੀ ਪੀ ਆਰ ਓ ਗਿਆਨ ਸਿੰਘ ਜੰਗੀਰ ਖੋਖਰ ਭੂਪਿੰਦਰ ਸਿੰਘ ਜੋਗੇਵਾਲਾ ਮਾਸਟਰ ਪ੍ਰੇਮ ਕੁਮਾਰ ਪਰਿੰਸੀਪਲ ਅਵਤਾਰ ਸਿੰਘ ਕਰੀਰ ਆਤਮਾ ਸਿੰਘ ਆਲਮਗੀਰ ਪਿਆਰਾ ਸਿੰਘ ਚਾਹਲ ਕ੍ਰਿਸ਼ਨ ਸੂਦ ਨਰਿੰਦਰ ਰੋਹੀ ਰੀਤ ਕੌਰ ਕਲਸੀ ਹਰਜੀਤ ਕੌਰ ਗਿੱਲ ਅਮਨਪ੍ਰੀਤ ਕੌਰ ਲੱਕੀ ਗਿੱਲ ਜਗਦੀਪ ਗੋਇਲ ਗੁਰਮੀਤ ਕੌਰ ਅਤੇ ਜਸਜੋਤ ਕੌਰ ਨੇ ਨਾਵਲ ਦੀ ਨਾਇਕਾ ਬੇਅੰਤ ਕੌਰ ਨੂੰ ਵਧਾਈ ਦਿੱਤੀ । ਅਖੀਰ ਵਿੱਚ ਸਮਾਗਮ ਦੀ ਚੁੰਬਕੀ ਸ਼ਖਸ਼ੀਅਤ ਬੇਅੰਤ ਕੌਰ ਗਿੱਲ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪ੍ਰਧਾਨਗੀ ਕਰ ਰਹੇ ਦਵਿੰਦਰ ਸਿੰਘ ਸੇਖਾ ਨੇ ਨਾਵਲ ਉੱਪਰ ਗਹਿਰ ਗੰਭੀਰ ਸੰਵਾਦ ਲਈ ਸਾਰੇ ਮਹਿਮਾਨਾਂ ਦਾ ਸ਼ੁਕਰੀਆ ਕੀਤਾ ਅਤੇ ਮੁਬਾਰਕਬਾਦ ਪੇਸ਼ ਕੀਤੀ ।