– ਪਿਛਲੇ ਸਮਿਆਂ ਵਿਚ ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਦੀ ਭਰਤੀ ਸਮੇਂ ਲਏ ਜਾਂਦੇ ਇਮਤਿਹਾਨਾਂ ਦੇ ਪ੍ਰਸ਼ਨ ਪੱਤਰ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੁੰਦੇ ਸਨ। ਅੰਗਰੇਜ਼ੀ ਘੱਟ ਜਾਣਦੇ ਹੋਣ ਕਾਰਨ ਬਹੁਤੇ ਪੰਜਾਬੀ ਨੌਜਵਾਨਾਂ ਨੂੰ ਪ੍ਰਸ਼ਨ ਸਮਝ ਨਹੀਂ ਸਨ ਆਉਂਦੇ। ਉਤਰ ਆਉਂਦੇ ਹੋਣ ਦੇ ਬਾਵਜੂਦ ਉਹ ਨੌਕਰੀ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਸਨ। ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਲੰਬੇ ਸੰਘਰਸ਼ ਨੂੰ ਅਖ਼ੀਰ 2 ਫਰਵਰੀ 2022 ਨੂੰ ਬੂਰ ਪਿਆ ਜਦੋਂ ਪੰਜਾਬ ਸਰਕਾਰ ਨੇ ਇਕ ਨਵਾਂ ਹੁਕਮ ਜਾਰੀ ਕਰਕੇ, ਇਮਤਿਹਾਨ ਲੈਣ ਵਾਲੇ ਸਾਰੇ ਅਦਾਰਿਆਂ ਨੂੰ ਅਗੋਂ ਤੋਂ ਇਮਤਿਹਾਨ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਵੀ ਲਏ ਜਾਣ ਦੀ ਹਦਾਇਤ ਕੀਤੀ। ਬਹੁਤ ਸਾਰੇ ਅਦਾਰਿਆਂ ਵਲੋਂ ਇਹ ਹੁਕਮ ਲਾਗੂ ਨਹੀਂ ਕੀਤਾ ਜਾ ਰਿਹਾ। ਨੇੜ ਭਵਿਖ ਵਿਚ ਪੰਜਾਬ ਸਰਕਾਰ ਕਰੀਬ 26 ਹਜ਼ਾਰ ਨਵੇਂ ਮੁਲਾਜ਼ਮ ਭਰਤੀ ਕਰਨ ਜਾ ਰਹੀ ਹੈ। ਅਗੇ ਵਾਂਗ, ਇਸ ਵਾਰ ਵੀ ਪ੍ਰਸ਼ਨ ਪੱਤਰ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੀ ਨਾ ਹੋਣ, ਇਸ ਲਈ ਸਬੰਧਤ ਸਾਰੇ ਅਦਾਰਿਆਂ ਨੂੰ, ਇਸ ਹੁਕਮ ਬਾਰੇ ਅਗਾਉਂ ਜਾਣਕਾਰੀ ਦੇਣ ਲਈ, ਭਾਈਚਾਰੇ ਦੀ ਕਾਨੂੰਨੀ ਸ਼ਾਖਾ ਵਲੋਂ, ਇਮਤਿਹਾਨ ਲੈਣ ਵਾਲੇ ਸਾਰੇ ਅਦਾਰਿਆਂ ਨੂੰ ਵੱਖ ਵੱਖ ਚਿੱਠੀਆਂ ਲਿਖੀਆਂ ਗਈਆਂ ਹਨ। ਇਹ ਚਿੱਠੀਆਂ ਕਾਨੂੰਨੀ ਸ਼ਾਖਾ ਦੇ ਪ੍ਰਮੁੱਖ ਕਾਨੂੰਨੀ ਸਲਾਹਕਾਰ ਸ਼੍ਰੀ ਹਰੀ ਚੰਦ ਅਰੋੜਾ ਜੀ ਵਲੋਂ ਲਿਖੀਆਂ ਗਈਆਂ ਹਨ। ਵਿਸ਼ੇਸ਼ : ਜੇ ਇਨ੍ਹਾਂ ਚਿੱਠੀਆਂ ਦੇ ਬਾਵਜੂਦ ਵੀ ਕਿਸੇ ਅਦਾਰੇ ਨੇ ਇਮਤਿਹਾਨ ਪੰਜਾਬੀ ਵਿੱਚ ਨਾ ਲਏ ਤਾਂ ਅਦਾਲਤੀ ਕਾਰਵਾਈ ਕਰਕੇ ਇਮਤਿਹਾਨ ਰੁਕਵਾਏ ਜਾ ਸਕਣਗੇ।
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਲਿਖੀ ਚਿੱਠੀ ਦਾ ਲਿੰਕ
https://punjabibpb.in/wp-content/uploads/2022/05/PVM-Letter-PPSC.pdf
ਸਬਾਰਡੀਨੇਟ ਸਰਵਿਸਸ ਸਲੇਕਸ਼ਨ ਬੋਰਡ ਨੂੰ ਲਿਖੀ ਚਿੱਠੀ ਦਾ ਲਿੰਕ
https://punjabibpb.in/wp-content/uploads/2022/05/PVM-Letter-SSSB.pdf
ਬਾਬਾ ਫਰੀਦ ਯੂਨੀਵਰਸਟੀ ਨੂੰ ਲਿਖੀ ਚਿੱਠੀ ਦਾ ਲਿੰਕ
https://punjabibpb.in/wp-content/uploads/2022/05/PVM-Letter-.Farid-Uni.pdf
ਡਿਪਾਰਟਮੇਂਟਲ ਰਕਟਿਊਟਮੈਂਟ ਬੋਰਡ ਨੂੰ ਲਿਖੀ ਚਿੱਠੀ ਦਾ ਲਿੰਕ
https://punjabibpb.in/wp-content/uploads/2022/05/PVM-Letter-Police-Board.pdf
ਪੰਜਾਬ ਸਰਕਾਰ ਦਾ ਮਿਤੀ 2 ਫਰਵਰੀ 2022 ਦੇ ਹੁਕਮ ਦਾ ਲਿੰਕ
https://punjabibpb.in/wp-content/uploads/2022/05/Govt.-order-Dt.-2.2.2022.jpg
ਅਧਿਕਾਰੀਆਂ ਨੂੰ ਚਿੱਠੀਆਂ ਭੇਜਦੇ ਸਮੇਂ ਕੀਤੀ ਗਈ ਬੇਨਤੀ
—————————–
ਸਤਿਕਾਰਯੋਗ ਚੇਅਰਪਰਸਨ ਸਾਹਿਬ
ਸ਼੍ਰੀ ਹਰੀ ਚੰਦ ਅਰੋੜਾ ਐਡਵੋਕੇਟ ਜੀ ਵਲੋਂ ਲਿਖੀਆਂ ਇਨਾਂ ਚਿੱਠੀਆਂ ਰਾਹੀਂ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਕਾਨੂੰਨ ਇਕਾਈ, ਆਪਜੀ ਦਾ ਧਿਆਨ ਪੰਜਾਬ ਸਰਕਾਰ ਦੇ ਮਿਤੀ 2 ਫਰਵਰੀ 2022 ਦੇ ਹੁਕਮ, ਜਿਸ ਰਾਹੀਂ ਤੁਹਾਨੂੰ, ਨੌਕਰੀਆਂ ਦੀ ਭਰਤੀ ਸਮੇਂ ਤੁਹਾਡੇ ਵੱਲੋਂ ਲਏ ਜਾਣ ਵਾਲੇ ਇਮਤਿਹਾਨ ਪੰਜਾਬੀ ਵਿੱਚ ਵੀ ਲਾਏ ਜਾਣ ਦੀ ਹਦਾਇਤ ਕੀਤੀ ਗਈ ਹੈ, ਵੱਲ ਦਿਵਾ ਕੇ ਬੇਨਤੀ ਕਰਦੀ ਹੈ ਕਿ
1.ਅਗੋਂ ਤੋਂ ਇਮਤਿਹਾਨ ਲੈਂਦੇ ਸਮੇਂ ਇਸ ਹੁਕਮ ਦੀ ਇਨ ਬਿਨ ਪਾਲਣਾ ਯਕੀਨੀ ਬਣਾਈ ਜਾਵੇ
2. ਤਾਂ ਜੋ ਪੰਜਾਬੀ ਪੜੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਦਾ ਆਪਣਾ ਹੱਕ ਅਸਾਨੀ ਨਾਲ ਮਿਲ ਸਕੇ
3. ਤਾਂ ਜੋ ਇਸ ਹੁਕਮ ਦੀ ਉਲੰਘਣਾ ਹੋਣ ਤੇ ਨੌਕਰੀਆਂ ਦੀ ਭਰਤੀ ਦਾ ਮਾਮਲਾ ਅਦਾਲਤ ਵਿੱਚ ਨਾ ਜਾਵੇ
4.ਤਾਂ ਜੋ ਭਰਤੀ ਨਿਰਵਿਘਨ ਸਿਰੇ ਚੜ੍ਹ ਸਕੇ
ਅਤੇ
5. ਪੰਜਾਬ ਸਰਕਾਰ ਦਾ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਸੁਪਨਾ ਜਲਦੀ ਤੋਂ ਜਲਦੀ ਹਕੀਕਤ ਵਿੱਚ ਬਦਲ ਸਕੇ।
ਉਸਾਰੂ ਹੁੰਗਾਰੇ ਦੀ ਉਡੀਕ ਵਿੱਚ
ਪੰਜਾਬੀ ਵਿਕਾਸ ਮੰਚ(ਕਾਨੂੰਨੀ)