ਪੰਜਾਬੀ ਯੂਨੀਵਰਸਿਟੀ ਦੇ ਬੁਲਾਰਿਆਂ ਵੱਲੋਂ ਲਗਾਤਾਰ ਇਹ ਦਾਵੇ ਕੀਤੇ ਜਾ ਰਹੇ ਹਨ ਕਿ ਪਿਛਲੀ ਅੱਧੀ ਸਦੀ ਵਿਚ, ਯੂਨੀਵਰਸਿਟੀ ਵੱਲੋਂ, ਪੰਜਾਬੀ ਦਾ ਬਹੁਤ ਵਿਕਾਸ ਕੀਤਾ ਹੈ।
ਉਸ ਵਿਕਾਸ ਦਾ ਨਮੂਨਾ ਦੇਖਣ ਲਈ ਕਿਰਪਾ ਕਰਕੇ ਸਾਡੀ ਇਸ ਚਿੱਠੀ ਦਾ ਭਾਗ-ੲ ਪੜੋ ਅਤੇ ਵਿਕਾਸ ਦੇ ਨਮੂਨੇ ਦੇਖੋ :
- ਪੰਜਾਬੀ ਯੂਨੀਵਰਸਿਟੀ ਦਾ 50 ਫੀਸਦੀ ਤੋਂ ਵੱਧ ਦਫਤਰੀ ਕੰਮ ਕਾਜ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੁੰਦਾ ਹੈ।
- ਯੂਨੀਵਰਸਿਟੀ ਦੀ ਵੈਬਸਾਈਟ ਦੇ “ਪੰਜਾਬੀ ਪਾਠ’ ਤੇ ਉਪਲਬਧ ਕਰਵਾਈ ਗਈ, 60/65 ਫੀਸਦੀ ਤੋਂ ਵੱਧ, ਸੂਚਨਾ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੈ
- ਡੇਟ-ਸ਼ੀਟ, ਇੰਚਾਰਜ, ਸੈਂਟਰ ਵਰਗੇ ਸੈਂਕੜੇ ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਨੂੰ ਗੁਰਮੁਖੀ ਲਿੱਪੀ ਵਿੱਚ ਲਿਖ ਦਿੱਤਾ ਗਿਆ ਹੈ ਜਦੋਂ ਕਿ ਇਨ੍ਹਾਂ ਸ਼ਬਦਾਂ ਦੀ ਥਾਂ ਪੰਜਾਬੀ ਵਿੱਚ ਉਪਲਬਧ ਸੌਖੇ ਸ਼ਬਦਾਂ ਦੀ ਵਰਤੋਂ ਕੀਤੀ ਜਾ ਸਕਦੀ ਸੀ।
- ਸੂਚਨਾ ਵਿੱਚ ਡਾਊਨਲੋਡ, ਪੋਰਟਲ, ਆਨਲਾਈਨ ਵਰਗੇ ਬਸੀਆਂ ਸ਼ਬਦ ਇਸੇ ਤਰ੍ਹਾਂ ਵਰਤ ਲਏ ਗਏ ਹਨ। ਇੰਨਾਂ ਸ਼ਬਦਾਂ ਲਈ ਯੂਨੀਵਰਸਿਟੀ ਵੱਲੋਂ ਹਾਲੇ ਤੱਕ ਪੰਜਾਬੀ ਸ਼ਬਦ ਘੜੇ ਨਹੀਂ ਗਏ ਜਾਂ ਫੇਰ ਉਨ੍ਹਾਂ ਦੀ ਵਰਤੋਂ ਕਰਨ ਦੀ ਖੇਚਲ ਨਹੀਂ ਕੀਤੀ ਗਈ।
- ਆਦਿ ਆਦਿ…
ਨੋਟ: ਇਸ ਚਿੱਠੀ ਵਿੱਚ ਦਰਜ ਸੂਚਨਾ ਅਸੀਂ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਹੈ।
ਪਰਖ ਲਈ ਵੈਬਸਾਈਟ ਦੇਖੀ ਜਾ ਸਕਦੀ ਹੈ
ਚਿੱਠੀ ਦਾ ਲਿੰਕ: https://punjabibpb.in/wp-content/uploads/2022/04/1-V.C.-Pbi-Uni.Dt_.14.3.22.pdf
ਵੈਬਸਾਈਟ ਦਾ ਲਿੰਕ ਹੈ: http://punjabiuniversity.ac.in/indexpunjabi.aspx