ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਕੈਨੇਡਾ ਇਕਾਈ ਵਲੋਂ ਮੋਗਾ ਵਿਖੇ ਸੈਮੀਨਾਰ ਕਰਵਾਇਆ ਗਿਆ।

ਮੋਗਾ, 25 ਫਰਵਰੀ (ਜਸਪਾਲ ਸਿੰਘ ਬੱਬੀ)- ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਕੈਨੇਡਾ ਇਕਾਈ ਵਲੋਂ ਸੁਤੰਤਰਤਾ ਸੰਗਰਾਮੀ ਹਾਲ ਮੋਗਾ ਵਿਖੇ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਪੰਜਾਬ ਭਰ ਤੋਂ ਭਾਈਚਾਰੇ ਦੀਆਂ ਇਕਾਈਆਂ ਦੇ ਮੈਂਬਰਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਭਾਗ ਲਿਆ | ਸਮਾਗਮ ਵਿਚ ਪੰਜਾਬੀ ਮਾਂ ਬੋਲੀ ਦੀ ਬਿਹਤਰੀਨ ਸੇਵਾਵਾਂ ਕਰਨ ਬਦਲੇ ਮੋਗਾ ਇਕਾਈ ਦੇ ਸੰਚਾਲਕ ਮਹਿੰਦਰਪਾਲ ਲੂੰਬਾ, ਲੇਖਕਾ ਦਵਿੰਦਰ ਕੌਰ ਸੈਣੀ ਤੇ ਸੰਗਰੂਰ ਇਕਾਈ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਵਿਦਿਆਰਥੀਆਂ ਵਲੋਂ ਪੰਜਾਬੀ ਮਾਂ ਬੋਲੀ ਸਬੰਧੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ | ਇਸ ਮੌਕੇ ਕੈਨੇਡਾ ਇਕਾਈ ਦੇ ਸੰਚਾਲਕ ਕੁਲਦੀਪ ਸਿੰਘ ਨੇ ਕੈਨੇਡਾ ਇਕਾਈ ਵਲੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਕੀਤੀਆਂ ਗਈਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ | ਸਮਾਜ ਸੇਵੀ ਲੱਖਾ ਸਿਧਾਣਾ ਨੇ ਕਿਹਾ ਕਿ ਅਸੀਂ ਕਾਨਫ਼ਰੰਸਾਂ ਬਹੁਤ ਕਰ ਲਈਆਂ, ਹੁਣ ਵੇਲਾ ਕੁਝ ਕਰਨ ਦਾ ਹੈ | ਅਸੀਂ ਜ਼ਿਲ੍ਹਾ ਟੀਮਾਂ ਤਿਆਰ ਕਰ ਰਹੇ ਹਾਂ ਤੇ ਬਹੁਤ ਜਲਦ ਪੰਜਾਬੀ ਭਾਸ਼ਾ ਨੂੰ ਲਾਗੂ ਨਾ ਕਰਨ ਵਾਲੇ ਸਕੂਲਾਂ, ਦਫ਼ਤਰਾਂ ਤੇ ਅਫ਼ਸਰਾਂ ਦਾ ਘਿਰਾਓ ਸ਼ੁਰੂ ਕੀਤਾ ਜਾਵੇਗਾ | ਕੁਲਵਿੰਦਰ ਸਿੰਘ ਸਿੱਧੂ ਤੇ ਡਾ. ਨਿਰਮਲ ਸਿੰਘ ਲਾਂਬੜਾ ਨੇ ਕਿਹਾ ਕਿ ਅਸੀਂ ਪੰਜਾਬ ਅੰਦਰ ਵੱਧ ਤੋਂ ਵੱਧ ਲਾਇਬ੍ਰੇਰੀਆਂ ਸਥਾਪਿਤ ਕਰਨ ਲਈ ਹਰ ਸਹਿਯੋਗ ਕਰਨ ਲਈ ਤਿਆਰ ਹਾਂ ਤੇ ਵੱਡੀ ਪੱਧਰ ‘ਤੇ ਪੰਜਾਬੀ ਸਾਹਿਤ ਨੂੰ ਛਾਪ ਕੇ ਵੰਡਿਆ ਜਾ ਰਿਹਾ ਹੈ | ਪੰਜਾਬ ਇਕਾਈ ਦੇ ਸੰਚਾਲਕ ਮਿੱਤਰਸੇਨ ਮੀਤ ਨੇ ਪੰਜਾਬੀ ਰਾਜ ਭਾਸ਼ਾ ਐਕਟ ਤੇ ਹੋਰ ਕਾਨੂੰਨੀ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸੰਚਾਲਕ ਕਿਰਪਾਲ ਸਿੰਘ ਗਰਚਾ, ਲੇਖਕ ਹਰਦੀਪ ਸਿੰਘ ਘੜਿਆਲ, ਮਹਿੰਦਰ ਸਿੰਘ ਸੇਖੋਂ, ਗੁਰਪ੍ਰੀਤ ਸਿੰਘ ਨਿਆਮੀਆਂ, ਸੁਖਦੇਵ ਸਿੰਘ ਲਾਜ, ਦਵਿੰਦਰ ਸੇਖਾ, ਪ੍ਰੋ. ਸੁਰਜੀਤ ਸਿੰਘ ਕਾਉਂਕੇ, ਪਿ੍ੰਸੀਪਲ ਡਾ. ਸੁਰਜੀਤ ਸਿੰਘ ਦੌਧਰ, ਹਰਬੰਸ ਅਖਾੜਾ, ਅਮਰ ਘੋਲੀਆਂ, ਜਗਤਾਰ ਬੈਂਸ, ਗੁਰਮੀਤ ਸਿੰਘ ਬੈਦਵਾਣ, ਅਮਰ ਸੂਫ਼ੀ, ਬੇਅੰਤ ਕੌਰ ਗਿੱਲ, ਪ੍ਰੇਮ ਕੁਮਾਰ, ਕਿ੍ਸ਼ਨ ਪ੍ਰਤਾਪ, ਪ੍ਰੋ. ਇੰਦਰਪਾਲ ਸਿੰਘ, ਦਰਸ਼ਨ ਦੁਸਾਂਝ, ਸੁਰਜੀਤ ਕੌਰ, ਕਰਮ ਸਿੰਘ ਜ਼ਖ਼ਮੀ, ਪ੍ਰੋ. ਨਰਿੰਦਰ ਸਿੰਘ, ਮੂਲ ਚੰਦ ਸ਼ਰਮਾ, ਗੁਰਚਰਨ ਸਿੰਘ ਬਸਿਆਲਾ, ਹਰਬਖ਼ਸ਼ ਗਰੇਵਾਲ, ਗੁਰਿੰਦਰਪਾਲ ਸਿੰਘ, ਪ੍ਰੋ. ਕਰਮ ਸਿੰਘ ਸੰਧੂ, ਹੰਸਰਾਜ ਮੋਫਰ, ਗੁਰਚਰਨ ਨੂਰਪੁਰ, ਤਰਲੋਚਨ ਸਿੰਘ ਢਿੱਲੋਂ, ਗੁਰਮੀਤ ਕੌਰ, ਨਿਰਮਲ ਕੌਰ, ਦਰਸ਼ਨ ਕੌਰ, ਪ੍ਰੀਤਮ ਸਿੰਘ, ਭੁਪਿੰਦਰ ਸਿੰਘ, ਰਾਜਵਿੰਦਰ ਰੌਂਤਾ, ਕਰਮਜੀਤ ਸਿੰਘ ਔਜਲਾ, ਸਮਾਜ ਸੇਵੀ ਮਹਿੰਦਰਪਾਲ ਲੂੰਬਾ, ਗੁਰਪ੍ਰੀਤ ਚੰਦਬਾਜਾ, ਗਿਆਨ ਸਿੰਘ, ਜਸਵੰਤ ਪੁਰਾਣੇ ਵਾਲਾ, ਜੋਗਿੰਦਰ ਸਿੰਘ ਢੁੱਡੀਕੇ ਅਤੇ ਸੁਖਦੇਵ ਸਿੰਘ ਬਰਾੜ ਨੇ ਵੀ ਪੰਜਾਬੀ ਭਾਸ਼ਾ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਆਪੋ ਆਪਣੇ ਸੁਝਾਅ ਦਿੱਤੇ |