
10 ਜੁਲਾਈ 2021 ਨੂੰ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਅਤੇ ਹੋਰ ਸਾਹਿਤਕ ਸੰਸਥਾਵਾਂ ਵਲੋਂ, ਸੰਸਾਰ ਪ੍ਰਸਿੱਧ ਪੱਤਰਕਾਰ ਸ ਹਰਬੀਰ ਸਿੰਘ ਭੰਵਰ ਜੀ ਨੂੰ, ਉਨਾਂ ਦੀ ਪੰਜਾਬੀ ਭਾਸ਼ਾ ਅਤੇ ਪੱਤਰਕਾਰੀ ਨੂੰ ਦੇਣ ਤੇ ਅਧਾਰਿਤ ਅਭਿਨੰਦਨ ਗ੍ਰੰਥ, ਭੇਂਟ ਕਰਨ ਲਈ ਵਿਸ਼ੇਸ਼ ਸਮਾਗਮ ਕੀਤਾ ਗਿਆ।
ਭਾਈਚਾਰੇ ਦੇ ਸੰਚਾਲਕਾਂ ਦਵਿੰਦਰ ਸਿੰਘ ਸੇਖਾ, ਮਹਿੰਦਰ ਸਿੰਘ ਸੇਖੋਂ ਅਤੇ ਮਿੱਤਰ ਸੈਨ ਮੀਤ ਵਲੋਂ ਭਾਈਚਾਰੇ ਦੀਆਂ ਪਿਛਲੇ ਦੋ ਸਾਲਾਂ ਦੀਆਂ ਸਰਗਰਮੀਆਂ ਨੂੰ ਬਿਆਨਦੀ ਪੁਸਤਕ ‘ਦੂਜੀ ਗਦਰ ਲਹਿਰ ਦਾ ਬਿਗਲ ‘ ਸਨਮਾਨ ਵਜੋਂ ਭੰਵਰ ਸਾਹਿਬ ਨੂੰ ਭੇਂਟ ਕੀਤੀ ਗਈ।
ਇਸ ਰਸਮ ਦੀ ਮਹੱਤਤਾ ਨੂੰ ਸ਼੍ਰੀ ਵਰਿੰਦਰ ਵਾਲੀਆ, ਪ੍ਰੋ ਚਮਨ ਲਾਲ, ਡਾ ਸਰੋਜ ਰਾਣੀ ਅਤੇ ਸ਼੍ਰੀਮਤੀ ਭੰਵਰ ਦੀ ਹਾਜਰੀ ਨੇ ਹੋਰ ਵਧਾ ਦਿੱਤਾ।