ਪੁਸਤਕ “ਦੂਜੀ ਗਦਰ ਲਹਿਰ ਦਾ ਬਿਗਲ”, ਸਰੀ ਕੈਨੇਡਾ ਵਿੱਚ, ਇੱਕ ਭਰਵੇਂ ਸਮਾਗਮ ਵਿੱਚ ਲੋਕ ਅਰਪਣ।

-ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਫਾਊ੍ਂਡੇਸ਼ਨ ਕੈਨੇਡਾ ਵਲੋ ਇਥੇ ਇਕ ਸੰਖੇਪ ਸਮਾਗਮ ਦੌਰਾਨ ਮਾਂ ਬੋਲੀ ਪੰਜਾਬੀ ਦੇ ਸਨਮਾਨ ਨੂੰ ਸਮਰਪਿਤ ਪੁਸਤਕ ”ਦੂਜੀ ਗਦਰ ਲਹਿਰ ਦਾ ਬਿਗਲ” ਲੋਕ ਅਰਪਣ ਕੀਤੀ ਗਈ। ਇਸ ਮੌਕੇ ਸਰੀ ਨਿਊਟਨ ਤੋ ਐਮ ਪੀ ਸੁਖ ਧਾਲੀਵਾਲ, ਸਰੀ ਸੈਂਟਰ ਤੋ ਐਮ ਪੀ ਰਣਦੀਪ ਸਿੰਘ ਸਰਾਏ, ਸਰੀ ਪੈਨੋਰਮਾ ਤੋ ਐਮ ਐਲ ਏ ਜਿੰਨੀ ਸਿਮਜ਼, ਕੌਂਸਲਰ ਮਨਦੀਪ ਨਾਗਰਾ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ, ਪ੍ਰਸਾਰ ਅਤੇ ਸਨਮਾਨ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਫਾਊ੍ਡੇਸ਼ਨ ਵਲੋ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਸਰਕਾਰੇ ਦਰਬਾਰੇ ਪੰਜਾਬੀ ਭਾਸ਼ਾ ਦੇ ਸਨਮਾਨ ਦੀ ਜਦੋਜਹਿਦ ਦੇ ਨਾਲ ਨਵੀ ਪੀੜੀ ਤੱਕ ਪਹੁੰਚਾਉਣ ਲਈ ਜਿ਼ੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸੁਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਜਿੰਨੀ ਸਿਮਜ਼ ਅਤੇ ਮਨਦੀਪ ਨਾਗਰਾ ਨੇ ਕੈਨੇਡਾ ਵਿਚ ਪੰਜਾਬੀ ਭਾਸ਼ਾ ਦੇ ਪਸਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਆਪਣੇ ਪਰਿਵਾਰਾਂ ਤੇ ਬੱਚਿਆਂ ਨੁੂੰ ਮਾਂ ਬੋਲੀ ਨਾਲ ਜੋੜਨ ਲਈ ਸੁਚੇਤ ਯਤਨਾਂ ਬਾਰੇ ਆਪਣੇ ਅਨੁਭਵ ਵੀ ਸਾਂਝੇ ਕੀਤੇ। ਫਾਊਂਡੇਸ਼ਨ ਦੇ ਸੰਚਾਲਕ ਸ ਮੋਤਾ ਸਿੰਘ ਝੀਤਾ ਨੇ ਕੈਨੇਡਾ ਵਿਚ ਪੰਜਾਬੀ ਭਾਸ਼ਾ ਦੇ ਪਸਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਗੱਲ ਕਰਦਿਆਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ  ਸ ਕੁਲਦੀਪ ਸਿੰਘ ਵਲੋ ਕੀਤਾ ਗਿਆ। ਇਸ ਮੌਕੇ ਫਾਊਡੇਸ਼ਨ ਦੇ ਸੰਚਾਲਕਾਂ ਤੋ ਇਲਾਵਾ ਡਾ ਪੂਰਨ ਸਿੰਘ, ਜਰਨੈਲ ਸਿੰਘ ਆਰਟਿਸਟ, ਡਾ ਗੁਰਵਿੰਦਰ ਸਿੰਘ ਧਾਲੀਵਾਲ, ਦਵਿੰਦਰ ਸਿੰਘ, ਕਿਰਪਾਲ ਸਿੰਘ ਗਰਚਾ, ਸੁਰਿੰਦਰ ਸਿੰਘ ਜੱਬਲ, ਬਲਵੰਤ ਸਿੰਘ ਸੰਘੇੜਾ, ਬਖਸ਼ਿੰਦਰ, ਗੁਰਬਾਜ਼ ਸਿੰਘ ਬਰਾੜ, ਅਮਰਪਾਲ ਸਿੰਘ, ਰਵਿੰਦਰ ਕੰਬੋਅ, ਰਛਪਾਲ ਸਿੰਘ ਗਿੱਲ, ਗੁਰਪ੍ਰੀਤ ਸਿੰਘ ਸਹੋਤਾ, ਨਵਜੋਤ ਢਿੱਲੋਂ, ਗੁਰਹਰਜੀਤ ਕੌਰ ਸੰਧੂ ਤੇ ਹੋਰ ਕਈ ਪ੍ਰਮੁ੍ਖ ਸ਼ਖਸੀਅਤਾਂ ਹਾਜ਼ਰ ਸਨ।

youtube link