ਪੁਸਤਕਾਂ ਦੀ ਸੂਚੀ –ਜੋ ਮੈਂਬਰਾਂ ਨੇ ਆਪਣੀ ਝੋਲੀ ਪਾਈਆਂ

ਸਾਹਿਤ ਅਕੈਡਮੀ ਦਿੱਲੀ ਵਿਚ ਹੁੰਦੇ ਭਾਈ-ਭਤੀਜਾਵਾਦ ਦੀ ਕਹਾਣੀ

  – ਪੰਜਾਬੀ ਸਲਾਹਕਾਰ ਬੋਰਡਾਂ ਦੇ ਮੈਂਬਰਾਂ ਦੀ ਹੀ ਜ਼ੁਬਾਨੀ

ਵੇਰਵਾ-1:  3 ਮੈਂਬਰਾਂ ਨੇ ਅਕੈਡਮੀ ਦੀਆਂ ਸਾਰੀਆਂ ਪੁਸਤਕਾਂ – ਆਪਣੀ ਝੋਲੀ ਪਾਈਆਂ

-ਪਿਛਲੇ ਸਲਾਹਕਾਰ ਬੋਰਡ ਦੇ ਅੱਠ ਮੈਂਬਰਾਂ ਵਲੋਂ, ਅਕੈਡਮੀ ਦੇ ਪ੍ਰਧਾਨ ਨੂੰ 8 ਜੁਲਾਈ 2020 ਨੂੰ ਚਿੱਠੀ ਲਿਖ ਕੇ, ਬੋਰਡ ਦੀ ਕਨਵੀਨਰ ‘ਡਾ ਵਨੀਤਾ’ ਤੇ ਭ੍ਰਿਸ਼ਟਾਚਾਰ ਅਤੇ ਪੱਖਪਾਤ ਵਰਗੇ ਗੰਭੀਰ ਦੋਸ਼ ਲਾਏ ਗਏ ਸਨ। ਕਨਵੀਨਰ ਵਲੋਂ, ਜਵਾਬ ਵਿਚ, ਉਲਟਾ ਚਿੱਠੀ ਲਿਖਣ ਵਾਲੇ ਮੈਂਬਰਾਂ ਤੇ ਹੀ ਅਪਰਾਧਿਕ ਦੋਸ਼ ਲਾ ਦਿੱਤੇ ਗਏ। ਇਸ ਚਿੱਠੀ ਨਾਲ ਲੱਗੇ ਕਈ ਦਸਤਾਵੇਜ਼ਾਂ ਵਿਚੋਂ ਇਕ ਅਨੁਸਾਰ:

– ਜਨਵਰੀ 2017 ਤੋਂ ਅਗਸਤ 2020 ਤੱਕ ਪੰਜਾਬੀ ਸਲਾਹਕਾਰ ਬੋਰਡ ਵਲੋਂ ਅਨੁਵਾਦ, ਸੰਪਾਦਨਾ ਅਤੇ ਮਨੋਗ੍ਰਾਫ ਲਿਖਣ ਲਈ ਜਿਹੜੀਆਂ ਪੁਸਤਕਾਂ ਨੂੰ ਮਨਜ਼ੂਰੀ ਦਿੱਤੀ ਗਈ

– ਉਨ੍ਹਾਂ ਵਿਚੋਂ 18 ਪੁਸਤਕਾਂ  ਸਲਾਹਕਾਰ ਬੋਰਡ ਦੇ 3 ਮੈਂਬਰਾਂ ਨੇ ਆਪਣੀ ਝੋਲੀ ਪਾ ਲਈਆਂ ਜਾਂ ਆਪਣੇ ਨਿੱਜੀ ਰਿਸ਼ਤੇਦਾਰਾਂ ਦੀ ਝੋਲੀ ਪਵਾ ਦਿੱਤੀਆਂ।

– ਦਸਤਾਵੇਜ਼ ਵਿਚ ਜਿਹੜੇ ਮੈਂਬਰਾਂ ਦੇ ਨਾਂ ਅਤੇ ਪੁਸਤਕਾਂ ਦੀ ਗਿਣਤੀ ਦਰਜ ਹੈ ਉਹ ਇੰਝ ਹੈ:

– ਡਾ ਰਵੀ ਰਵਿੰਦਰ ਨੇ 8 ਪੁਸਤਕਾਂ ਆਪ ਲਈਆਂ ਅਤੇ 2 ਆਪਣੀ ਪਤਨੀ ਨੂੰ ਦਵਾਈਆਂ।

–  ਡਾ ਸਤਨਾਮ ਸਿੰਘ ਜੱਸਲ ਨੇ 3 ਪੁਸਤਕਾਂ ਆਪ ਲਈਆਂ ਅਤੇ 1 ਆਪਣੇ ਪੁੱਤਰ ਨੂੰ ਦਵਾਈ।

– ਡਾ ਮਨਮੋਹਨ ਨੇ ਵੀ 3 ਪੁਸਤਕਾਂ ਆਪ ਲਈਆਂ ਅਤੇ 1 ਆਪਣੀ ਪਤਨੀ ਨੂੰ ਦਵਾਈ