“ਦੂਜੀ ਗਦਰ ਲਹਿਰ ਦਾ ਬਿਗਲ” ਪੁਸਤਕ ਫਰੀਦਕੋਟ ਇਕਾਈ ਅਤੇ ਕੋਟਕਪੂਰਾ ਇਕਾਈ ਦੇ ਅਹੁਦੇਦਾਰਾਂ ਤੇ ਨੁਮਾਇੰਦਿਆਂ ਨੇ ਇਕੱਤਰ ਹੋ ਕੇ ਜਾਰੀ ਕੀਤੀ |

“ਦੂਜੀ ਗਦਰ ਲਹਿਰ ਦਾ ਬਿਗਲ” ਪੁਸਤਕ ਫਰੀਦਕੋਟ ਇਕਾਈ ਅਤੇ ਕੋਟਕਪੂਰਾ ਇਕਾਈ ਦੇ ਅਹੁਦੇਦਾਰਾਂ ਤੇ ਨੁਮਾਇੰਦਿਆਂ ਨੇ ਇਕੱਤਰ ਹੋ ਕੇ ਜਾਰੀ ਕੀਤੀ | ਪੰਜਾਬੀ ਪਾਸਾਰ ਭਾਈਚਾਰੇ ਦੀਆਂ ਇਹਨਾਂ ਇਕਾਈਆਂ ਵੱਲੋਂ ਉਚੇਚਾ ਸਮਾਗਮ ਆਯੋਜਤ ਕਰਕੇ ਇਸ ਪੁਸਤਕ ਉਪਰ ਵਿਚਾਰ ਚਰਚਾ ਵੀ ਕੀਤੀ ਗਈ | ਇਸ ਮੌਕੇ ਉਚੇਚੇ ਤੌਰ ‘ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਗੁਰਪ੍ਰੀਤ ਸਿੰਘ ਚੰਦਬਾਜਾ, ਡਾ. ਦੇਵਿੰਦਰ ਸੈਫ਼ੀ, ਪ੍ਰੀਤ ਭਗਵਾਨ ਸਿੰਘ, ਕੁਲਵਿੰਦਰ ਵਿਰਕ, ਦਲਜਿੰਦਰ ਰਹਿਲ (ਇਟਲੀ), ਕਮਲਗੀਤ ਸਰਹਿੰਦ, ਨਾਵਲਕਾਰ ਜੀਤ ਸਿੰਘ ਸੰਧੂ, ਬਲਜੀਤ ਸਿੰਘ, ਗੁਰਪਿਆਰ ਹਰੀ ਨੌਂ, ਗੁਰਵਿੰਦਰ ਦਬੜੀਖਾਨਾ, ਅਸ਼ਕਪ੍ਰੀਤ ਰੰਸ਼ਾਹੀ, ਸ਼ਾਮ ਸੁੰਦਰ ਕਾਲੜਾ, ਪ੍ਰੋ. ਤਰਸੇਮ ਨਰੂਲਾ ਅਤੇ ਨਵੇਂ ਉੱਭਰ ਰਹੇ ਲੇਖਕਾਂ ਨੇ ਸ਼ਿਰਕਤ ਕੀਤੀ | ਭਰਵੀਂ ਗੋਸ਼ਟੀ ਵਿਚ ਪਿਛਲੇ ਦੋ ਸਾਲਾਂ ਤੋਂ ਇਕਾਈਆਂ ਵੱਲੋਂ ਕੀਤੀਆਂ ਗਤੀਵਿਧੀਆਂ ਉੱਪਰ ਵਿਚਾਰ ਕੀਤੀ ਗਈ | ਪੁਸਤਕ ਦੀ ਸੰਪਾਦਕ ਮੰਡਲੀ ਦੀ ਉਚੇਚੀ ਸ਼ਲਾਘਾ ਕੀਤੀ ਗਈ |
ਪੰਜਾਬੀ ਭਾਸ਼ਾ ਪਾਸਾਰ ਭਾਈਚਾਰੇ ਦੇ ਪੰਜਾਬ ਪੱਧਰ ਦੇ ਸੰਚਾਲਕ ਮਿੱਤਰ ਸੈਨ ਮੀਤ ਅਤੇ ਉਹਨਾਂ ਦੀ ਸੂਬਾ ਪੱਧਰੀ ਟੀਮ ਦੇ ਮਾਂ ਬੋਲੀ ਦੇ ਦਰਦ ਤੇ ਵਿਕਾਸ ਨਾਲ ਸੰਬੰਧਿਤ ਕੀਤੇ ਜਾ ਰਹੇ ਕਾਰਜਾਂ ਨੂੰ ਵਿਧਾਇਕ ਸੰਧਵਾਂ, ਡਾ. ਸੈਫ਼ੀ ਅਤੇ ਗੁਰਪ੍ਰੀਤ ਚੰਦਬਾਜਾ ਨੇ ਵਿਸ਼ੇਸ਼ ਤੌਰ ‘ਤੇ ਸਲਾਹਿਆ | ਕੋਟਕਪੂਰਾ ਇਕਾਈ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਸਭ ਇਕੱਤਰ ਮੈਂਬਰਾਂ ਦਾ ਧੰਨਵਾਦ ਕੀਤਾ |