ਚੇਤਨਾ ਪ੍ਰਕਾਸ਼ਨ ਦੇ -ਪੰਜਾਬੀ ਭਵਨ ਦੀ ਕਰੋੜਾਂ ਰੁਪਏ ਦੀ ਥਾਂ ਤੇ -ਕੀਤੇ ਨਜਾਇਜ਼ ਕਬਜੇ ਦੇ ਇਤਿਹਾਸ ਦਾ – ਚੈਪਟਰ 5

ਪਨਾਲਾ ਉੱਥੇ ਦਾ ਉੱਥੇ

          ਕੁਝ ਸੁਹਿਰਦ ਮੈਂਬਰਾਂ ਦੇ ਦਬਾਅ ਹੇਠ ਪ੍ਰਬੰਧਕਾਂ ਨੂੰ ਚੇਤਨਾ ਪ੍ਰਕਾਸ਼ਨ ਤੋਂ ਆਰਟ ਗੈਲਰੀ ਖਾਲੀ ਕਰਵਾਉਣੀ ਪਈ। ਪ੍ਰਬੰਧਕਾਂ ਨੂੰ ਚਾਹੀਦਾ ਸੀ ਕਿ ਉਹ ਚੇਤਨਾ ਪ੍ਰਕਾਸ਼ਨ ਨੂੰ, ਪੁਸਤਕ ਬਜ਼ਾਰ ਦੀ ਉਸਾਰੀ ਦੇ ਪੂਰਾ ਹੋਣ ਤੱਕ, ਆਪਣਾ ਕਾਰੋਬਾਰ ਅਕਾਦਮੀ ਦੀ ਇਮਾਰਤ ਤੋਂ ਬਾਹਰ ਕਿੱਧਰੋਂ ਚਲਾਉਣ ਨੂੰ ਕਹਿੰਦੇ। ਇੰਝ ਕਹਿਣ ਦੀ ਥਾਂ, ਪ੍ਰਬੰਧਕਾਂ ਵੱਲੋਂ ਅਕਾਦਮੀ ਵਿਚ ਆਉਣ ਵਾਲੇ ਵਿਅਕਤੀਆਂ ਦੇ ਸਾਈਕਲਾਂ, ਸਕੂਟਰਾਂ ਆਦਿ ਦੀ ਪਾਰਕਿੰਗ ਲਈ ਬਣੇ ਸਾਈਕਲ ਸ਼ੈੱਡ ਨੂੰ, ਆਪਣੇ ਕੋਲੋਂ ਕਰੀਬ ਲੱਖ ਰੁਪਇਆ ਖਰਚ ਕੇ, ਦੁਕਾਨ ਵਿਚ ਬਦਲ ਦਿੱਤਾ ਗਿਆ। ਅਕਾਦਮੀ ਦੇ ਪ੍ਰਬੰਧਕਾਂ ਵੱਲੋਂ ਦੁਕਾਨ ਦੇ ਅੰਦਰ ਜਾਣ ਲਈ ਜਿਹੜਾ ਦਰਵਾਜ਼ਾ ਲਾਇਆ ਗਿਆ ਉਹ ਪਹਿਲਾਂ ਬਾਹਰ ਨੂੰ ਖੁੱਲਦਾ ਸੀ। ਚੇਤਨਾ ਪ੍ਰਕਾਸ਼ਨ ਨੂੰ ਦਰਵਾਜ਼ੇ ਦਾ ਅੰਦਰ ਨੂੰ ਖੁਲਣਾ ਪਸੰਦ ਨਹੀਂ ਸੀ। ਉਸ ਵੱਲੋਂ ਆਪਣੀ ਮਰਜ਼ੀ ਨਾਲ ਦਰਵਾਜ਼ਾ ਬਾਹਰ ਵੱਲ ਖੁੱਲਦਾ ਕਰਵਾਇਆ ਗਿਆ। ਆਪਣੀ ਮਰਜ਼ੀ ਨਾਲ ਦੁਕਾਨ ਅੱਗੇ ਫਰਸ਼ ਲਗਵਾਇਆ ਗਿਆ। ਫਰਸ਼ ਅਤੇ ਦਰਵਾਜ਼ੇ ਦੀ ਅਦਲਾ-ਬਦਲੀ ਦਾ ਖਰਚਾ ਅਕਦਾਮੀ ਕੋਲੋਂ ਵਸੂਲਿਆ ਗਿਆ।

          ਦੁਕਾਨ ਦੀ ਪਿਛਲੀ ਕੰਧ ਅਤੇ ਅਕਾਦਮੀ ਦੀ ਬਾਹਰਲੀ ਕੰਧ ਵਿਚ ਕਈ ਫੁੱਟ ਥਾਂ ਖਾਲੀ ਹੈ। ਚੇਤਨਾ ਪ੍ਰਕਾਸ਼੍ਵਨ ਨੇ ਬਿਨ੍ਹਾਂ ਕਿਸੇ ਝਿਜਕ ਇਸ ਥਾਂ ਤੇ ਛੱਪਰ ਪਾ ਕੇ ਦਰਵਾਜ਼ਾ ਲਾ ਲਿਆ ਸਟੋਰ ਵਿਚ ਬਦਲ ਲਿਆ। ਦੁਕਾਨ ਦੇ ਅਗਲੇ ਪਾਸੇ ਕਿਆਰੀਆਂ ਬਣਾ ਕੇ ਅਤੇ ਗਮਲੇ ਰੱਖ ਕੇ ਹੋਰ ਥਾਂ ਘੇਰ ਲਈ।

          ਚੇਤਨਾ ਪ੍ਰਕਾਸ਼ਨ ਵੱਲੋਂ ਅਕਾਦਮੀ ਦੀ ਜਗ੍ਹਾ ਤੇ ਕੀਤੇ ਨਜਾਇਜ਼ ਕਬਜੇ ਦਾ ਗੰਭੀਰ ਮਾਮਲਾ ਜਦੋਂ ਕਰਮਜੀਤ ਸਿੰਘ ਔਜਲਾ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਇਹ ਮਸਲਾ ਆਪਣੀ ਚਿੱਠੀ (ਮਿਤੀ 05.12.2015) ਦੇ ਪੈਰ੍ਹਾ ਨੰ:5 ਵਿਚ ਉਠਾਇਆ। ਪ੍ਰਬੰਧਕਾਂ ਨੇ ਇਸ ਚਿੱਠੀ ਦੇ ਜਵਾਬ (ਮਿਤੀ 17.12.2015) ਵਿਚ ਦਸਿਆ ਕਿ ਅਦਾਰੇ ਨੇ ਅਜਿਹਾ ਕੋਈ ਕਬਜ਼ਾ ਨਹੀਂ ਕੀਤਾ ਭਾਵੇਂ ਇਹ ਇਸ ਨਜਾਇਜ਼ ਕਬਜਾ ਅੱਜ ਤੱਕ (6 ਸਾਲ ਬਾਅਦ ਤੱਕ) ਕਾਇਮ ਹੈ ਅਤੇ ਸੱਭ ਨੂੰ ਨਜ਼ਰ ੳਉਂਦਾ ਹੈ।

          ਪ੍ਰਬੰਧਕਾਂ ਦੀ ਚੇਤਨਾ ਪ੍ਰਕਾਸ਼ਨ ਨਾਲ ਇਸ ਪ੍ਰਤੱਖ ਮਿਲੀ-ਭੁਗਤ ਦਾ ਹੀ ਸਿੱਟਾ ਹੈ ਕਿ ਹੁਣ ਚੇਤਨਾ ਪ੍ਰਕਾਸ਼ਨ ਨੇ ਅਕਾਦਮੀ ਦੀ ਖਾਲੀ ਪਈ ਪਾਰਕਿੰਗ ਵਾਲੀ ਬਾਕੀ ਬਚਦੀ ਸਾਰੀ ਥਾਂ ਤੇ ਕਬਜਾ ਕਰ ਲਿਆ ਹੈ। ਟੈਂਟ ਲਾ ਕੇ ਇਸ ਥਾਂ ਨੂੰ ਸਟੋਰ ਵਿਚ ਬਦਲ ਦਿੱਤਾ ਹੈ। ਇਨ੍ਹਾਂ ਹੀ ਨਹੀਂ ਸੜਕ ਦੇ ਅਗਾਂਹ ਵੀ ਬੈਂਚ ਰੱਖ ਲਏ ਹਨ।

 ਅਤੇ ਪ੍ਰਬੰਧਕ ਛੇ ਮਹੀਨੇ ਤੋਂ ਅੱਖਾਂ ਮੀਚੀ ਬੈਠੇ ਹਨ।

ਔਜਲਾ ਸਾਹਿਬ ਦੀ ਚਿੱਠੀ ਦਾ ਲਿੰਕ: https://punjabibpb.in/wp-content/uploads/2021/08/10.Letter-of-Sh-K-S-Aujla-Dt.-5.12.15.pdf

ਪ੍ਰਬੰਧਕਾਂ ਦੇ ਜਵਾਬ ਦਾ ਲਿੰਕ: https://punjabibpb.in/wp-content/uploads/2021/08/10.A-Dt.-17.12.15-of-Aujlas-Letter.pdf