ਚੇਤਨਾ ਪ੍ਰਕਾਸ਼ਨ ਨੂੰ ਆਪਣਾ ਕਿਰਾਇਆ ਅਤੇ ਬਿਜਲੀ ਦਾ ਬਿੱਲ ਸਾਲਾਂ ਤੱਕ ਅਦਾ ਨਾ ਕਰਨ ਦੀ ਸਹੂਲਤ
ਪੁਸਤਕ ਬਜ਼ਾਰ ਦੇ ਤਿੰਨੇ ਦੁਕਾਨਦਾਰਾਂ ਨਾਲ ਜੋ ਇਕਰਾਰਨਾਮੇ ਹੋਏ ਹਨ ਉਨ੍ਹਾਂ ਅਨੁਸਾਰ ਅਕਾਦਮੀ ਕਿਰਾਏਦਾਰਾਂ ਤੋਂ ਤਿੰਨ ਸਾਲ ਦਾ ਕਿਰਾਇਆ, 36 ਚੈੱਕਾਂ ਰਾਹੀਂ, ਪੇਸ਼ਗੀ ਵਸੂਲ ਕਰਦੀ ਹੈ। ਹਰ ਮਹੀਨੇ ਚੈੱਕ ਵਸੂਲੀ ਲਈ ਬੈਂਕ ਵਿਚ ਲਾ ਦਿੱਤਾ ਜਾਂਦਾ ਹੈ।
ਦੂਜੇ ਪਾਸੇ ਚੇਤਨਾ ਪ੍ਰਕਾਸ਼ਨ ਨੇ ਜਦੋਂ ਤੋਂ ਦੁਕਾਨਾਂ ਕਿਰਾਏ ਤੇ ਲਈਆਂ ਹਨ ਉਦੋਂ ਤੋਂ ਹੀ ਇਸ ਨੇ, ਅਕਾਦਮੀ ਨੂੰ, ਕਿਰਾਇਆ ਅਤੇ ਬਿਜਲੀ ਦਾ ਬਿੱਲ ਸਮੇਂ ਸਿਰ ਅਦਾ ਨਹੀਂ ਕੀਤਾ। ਹਮੇਸ਼ਾਂ ਹੀ ਵੱਡੀ ਰਕਮ ਉਸ ਵੱਲ ਖੜੀ ਰਹਿੰਦੀ ਹੈ। ਕਿਰਾਏ ਲਈ ਦਿੱਤੇ ਚੈੱਕ ‘ਬਾਊਂਸ’ ਹੋ ਜਾਂਦੇ ਹਨ। ਅਕਾਦਮੀ ਦੇ ਮਾਲੀ ਹਿਤਾਂ ਨੂੰ ਨੁਕਸਾਨ ਪਹੁੰਚਾ ਕੇ, ਪ੍ਰਬੰਧਕ ਮੂਕ ਦਰਸ਼ਕ ਬਣ ਕੇ, ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਕਰਦੇ ਰਹਿੰਦੇ ਹਨ। ਕਦੇ-ਕਦੇ ਇਸ ਬਕਾਇਆ ਰਕਮ ਵਿਚੋਂ ਮੋਟੀਆਂ ਰਕਮਾਂ ਮੁਆਫ਼ ਵੀ ਕਰ ਦਿੱਤੀਆਂ ਜਾਂਦੀਆਂ ਹਨ। ਜਿਵੇਂ ਕਿ 10.01.2010 ਨੂੰ ਇਸ ਕਿਰਾਏਦਾਰ ਨਾਲ ਕੀਤੇ ਕਿਰਾਰਨਾਮੇ ਵਿਚ ਜਿਕਰ ਹੈ ਕਿ ਉਸ ਸਮੇਂ ਇਸ ਅਦਾਰੇ ਵੱਲ ਬਕਾਇਆ 71,000/- ਰੁਪਏ ਬਕਾਇਆ ਸਨ ਅਤੇ ਬਕਾਏ ਵਿਚੋਂ 35,000/- ਰੁਪਏ ਮੁਆਫ਼ ਕਰ ਦਿਤੇ ਗਏ।
ਸਮੇਂ ਸਮੇਂ ਤੇ ਅਕਾਦਮੀ ਦੇ ਕੁੱਝ ਸੁਹਿਰਦ ਮੈਂਬਰ ਪ੍ਰਬੰਧਕਾਂ ਦੇ ਇਸ ਪੱਖ-ਪਾਤੀ ਰਵਈਏ ਬਾਰੇ ਕਿੰਤੂ ਪ੍ਰੰਤੂ ਵੀ ਕਰਦੇ ਰਹੇ ਹਨ। ਜਿਵੇਂ ਕਰਮਜੀਤ ਸਿੰਘ ਔਜਲਾ ਵੱਲੋਂ, ਮਿਤੀ 05.120.2015 ਨੂੰ ਚਿੱਠੀ ਚਿੱਠੀ ਲਿਖ ਕੇ (ਚਿੱਠੀ ਦੇ ਪੈਰ੍ਹਾ ਨੰ:5 ਰਾਹੀਂ) ਪ੍ਰਬੰਧਕਾਂ ਨਾਲ ਇਹ ਮਸਲਾ ਉਠਾਉਂਦੇ ਹੋਏ ਪੁੱਛਿਆ ਗਿਆ ਕਿ, ‘ਚੇਤਨਾ ਪ੍ਰਕਾਸ਼ਨ ਨੂੰ ਗੈਰ-ਕਾਨੂੰਨੀ ਕਬਜ਼ਾ ਕਰਾਉਣ ਵਿਚ ਅਕੈਡਮੀ ਦੇ ਕਿਸ ਅਧਿਕਾਰੀ ਦਾ ਯੋਗਦਾਨ ਹੈ? ਨਾਜਾਇਜ਼ ਕਬਜ਼ਾ ਖਾਲੀ ਕਰਾਉਣ ਲਈ ਅਕੈਡਮੀ ਵੱਲੋਂ ਕੀ ਯਤਨ ਕੀਤੇ ਗਏ ਹਨ? ਚੇਤਨਾ ਪ੍ਰਕਾਸ਼ਨ ਵੱਲ ਅਕੈਡਮੀ ਦਾ ਕਿੰਨਾ ਕਿਰਾਇਆ ਬਾਕੀ ਹੈ? ਕੀ ਚੇਤਨਾ ਪ੍ਰਕਾਸ਼ਨ ਦੇ ਪਿਛਲੇ 6 ਮਹੀਨਿਆਂ ਵਿਚ ਕਿਰਾਏ ਵਾਲੇ ਚੈਕ ਬਾਊਂਸ ਹੋਏ ਹਨ? ਜੇ ਹਨ ਤਾਂ ਕਿੰਨੇ ਅਤੇ ਉਹਨਾਂ ਉੱਪਰ ਕੀਤੀ ਗਈ ਕਾਰਵਾਈ ਦਾ ਵੇਰਵਾ? ਕਿਰਾਏ ਤੋਂ ਬਿਨ੍ਹਾਂ ਕੀ ਚੇਤਨਾ ਪ੍ਰਕਾਸ਼ਨ ਦਾ ਅਕੈਡਮੀ ਨਾਲ ਕੋਈ ਹੋਰ ਲੈਣ-ਦੇਣ ਵੀ ਬਾਕੀ ਹੈ? ਜੇ ਹੈ ਤਾਂ ਕਿੰਨਾ?’
ਇਸ ਚਿੱਠੀ ਦਾ ਲਿੰਕ: https://punjabibpb.in/wp-content/uploads/2021/08/10.Letter-of-Sh-K-S-Aujla-Dt.-5.12.15.pdf
ਆਮ ਵਾਂਗ, ਪ੍ਰਬੰਧਕਾਂ ਨੇ ਇਸ ਪ੍ਰਸ਼ਨ ਦਾ ਗੋਲਮੋਲ ਜਵਾਬ ਦਿੰਦੇ ਹੋਏ ਲਿਖਿਆ ਕਿ ‘ਚੇਤਨਾ ਪ੍ਰਕਾਸ਼ਨ ਵੱਲ ਕੁਝ ਬਕਾਇਆ ਵਸੂਲਣ ਯੋਗ ਸੀ ਜੋ ਉਨ੍ਹਾਂ ਨੇ ਕੁਝ ਕਿਰਾਇਆ ਨਗਦ ਜਮ੍ਹਾਂ ਕਰਵਾ ਦਿੱਤਾ ਹੈ ਅਤੇ ਬਾਕੀ ਚੈੱਕ ਦੇ ਦਿੱਤੇ ਹਨ। ਜੇ ਕੁਝ ਬਕਾਇਆ ਅਜੇ ਵੀ ਬਚਦਾ ਹੋਵੇਗਾ ਤਾਂ ਉਹ ਹਿਸਾਬ ਕਰਕੇ ਜਲਦੀ ਤੋਂ ਜਲਦੀ ਵਸੂਲ ਲਿਆ ਜਾਵੇਗਾ।‘
ਜਵਾਬ ਦਾ ਲਿੰਕ: https://punjabibpb.in/wp-content/uploads/2021/08/10.A-Dt.-17.12.15-of-Aujlas-Letter.pdf
ਸਮੇਂ-ਸਮੇਂ ਸਿਰ ਚੇਤਨਾ ਪ੍ਰਕਾਸ਼ਨ ਵੱਲ ਖੜੀ ਬਕਾਇਆ ਰਕਮ ਦੇ ਦਸਤਾਵੇਜੀ ਸਬੂਤ
1. ਅਕਾਦਮੀ ਵੱਲੋਂ ਅਦਾਰੇ ਨਾਲ ਕੀਤੇ ਗਏ ਇਕਰਾਰਨਾਮੇ ਮਿਤੀ 10.01.2010 ਅਨੁਸਾਰ ਬਕਾਇਆ ਰਕਮ 71,000/- ਰੁਪਏ। ਇਕਰਾਰਨਾਮੇ ਦਾ ਲਿੰਕ: https://punjabibpb.in/wp-content/uploads/2021/08/10.01.2010-1.pdf
2. ਸਾਈਂ ਮੀਆਂ ਮੀਰ ਕਮੇਟੀ ਦੀ ਰਿਪੋਰਟ ਅਨੁਸਾਰ 31.01.2012 ਤੱਕ ਬਕਾਇਆ ਰਕਮ 68,750/- ਰੁਪਏ। ਰਿਪੋਰਟ ਦਾ ਲਿੰਕ : https://punjabibpb.in/wp-content/uploads/2021/08/ਸਾਈਂ-ਮੀਆਂ-ਮੀਰ-ਭਵਨ-ਕਮੇਟੀ-ਦੀ-ਰਿਪੋਰਟ-ਦੇ-ਸਬੰਧਤ-ਅੰਸ਼-2.pdf
3. ਵਿੱਤ ਸਕੱਤਰ ਸ਼੍ਰੀ ਸੁਰਿੰਦਰ ਕੈਲੇ ਦੀ ਰਿਪੋਰਟ ਅਨੁਸਾਰ 15.12.2015 ਤੱਕ ਬਕਾਇਆ ਰਕਮ 1,34,893/- ਰੁਪਏ। ਰਿਪੋਰਟ ਦਾ ਲਿੰਕ : https://punjabibpb.in/wp-content/uploads/2021/08/12.-Report-of-Kailey.pdf
4. ਵਿੱਤ ਸਕੱਤਰ ਸ਼੍ਰੀ ਸੁਰਿੰਦਰ ਕੈਲੇ ਦੀ ਚਿੱਠੀ ਮਿਤੀ 23.07.2015 ਅਨੁਸਾਰ 31.03.2015 ਤੱਕ ਬਕਾਇਆ ਰਕਮ 57,571/- ਰੁਪਏ। ਇਸ ਚਿੱਠੀ ਦਾ ਲਿੰਕ: https://punjabibpb.in/wp-content/uploads/2021/08/8A.-Reply-from-S.Kailay.jpg