ਕੀ ਸਾਰੀ ਦੁਨੀਆ ਵਿਚ ਸ਼੍ਰੋਮਣੀ ਢਾਡੀ/ਕਵੀਸ਼ਰ ਪੁਰਸਕਾਰਾਂ ਦੇ ਯੋਗ ਕੇਵਲ 15 ਜੱਥੇ ਹੀ ਹਨ?

ਭਾਸ਼ਾ ਵਿਭਾਗ ਦੀ ਕਾਰਵਾਈ:

  1. ਭਾਸ਼ਾ ਵਿਭਾਗ ਵੱਲੋਂ, ਇਸ ਸ਼੍ਰੇਣੀ ਲਈ ਕੇਵਲ 13+2 ਨਾਂ ਹੀ ਸੁਝਾਏ ਗਏ। ਇਨ੍ਹਾਂ ਵਿਚ ਮਰਹੂਮ ਭਾਈ ਬਲਬੀਰ ਸਿੰਘ ਬੀਲ੍ਹਾ ਦਾ ਨਾਂ ਵੀ ਸ਼ਾਮਲ ਕਰ ਲਿਆ।
  2. ਗੁਰਤੇਜ ਬੱਬੀ ਨੇ ਆਪਣੀਆਂ 2 ਪੁਸਤਕਾਂ ਵਿੱਚ ਕੇਵਲ ਮਾਲਵੇ ਦੇ 100 ਤੋਂ ਵੱਧ ਕਵੀਸ਼ਰਾਂ (ਢਾਡੀਆਂ ਦਾ ਨਹੀਂ) ਦਾ ਜਿਕਰ ਕੀਤਾ ਹੈ। ਉਨ੍ਹਾਂ ਵਿੱਚੋਂ, ਉੱਚ ਕੋਟੀ ਦੇ 50 ਦੇ ਕਰੀਬ ਕਵੀਸ਼ਰ ਜਿੰਦਾ ਹਨ। ਢਾਡੀਆਂ ਅਤੇ ਕਵੀਸ਼ਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਇਸ ਤਰ੍ਹਾਂ ਦੇ ਹੋਰ ਵੀ ਕਈ ਸਰੋਤ ਹੋਣਗੇ। ਭਾਸ਼ਾ ਵਿਭਾਗ, ਸਕਰੀਨਿੰਗ ਕਮੇਟੀ ਅਤੇ ਸਲਾਹਕਾਰ ਬੋਰਡ ਵਲੋਂ ਅਜਿਹੇ ਸਰੋਤਾਂ ਦਾ ਸਹਾਰਾ ਨਹੀਂ ਲਿਆ ਗਿਆ।

ਸਕਰੀਨਿੰਗ ਕਮੇਟੀ ਦੀ ਕਾਰਵਾਈ:
ਕਮੇਟੀ ਵਲੋਂ ਯੋਗ ਢਾਡੀਆਂ/ਕਵੀਸ਼ਰਾਂ ਦੇ ਨਾਂ ਇਕਠੇ ਕਰਨ ਦੀ ਥਾਂ ਪੈਨਲ ਹੀ ਛੋਟੇ ਕਰ ਲਏ ਗਏ। ਹਰ ਪੈਨਲ ਵਿਚ 3 ਦੀ ਤਾਂ 2 ਨਾਂ ਹੀ ਸ਼ਾਮਲ ਕੀਤੇ ਗਏ।

ਸਲਾਹਕਾਰ ਬੋਰਡ ਦੀ ਕਾਰਵਾਈ:
ਬਿਨਾਂ ਨਵੇਂ ਨਾਂ ਸਝਾਏ ਬੋਰਡ ਨੇ ਵੀ ਸਕਰੀਨਿੰਗ ਕਮੇਟੀ ਦੀ ਸਿਫਾਰਸ਼ ਤੇ ਹੀ ਮੋਹਰ ਲਾ ਦਿੱਤੀ ਗਈ।
ਇਸ ਕਾਰਵਾਈ ਦਾ ਲਿੰਕ
http://www.mittersainmeet.in/archives/7580
ਨੋਟ: ਸੂਚਨਾ ਜਿਸ ਤਰਾਂ ਪ੍ਰਾਪਤ ਹੋਈ ਉਸੇ ਤਰਾਂ ਸਾਂਝੀ ਕੀਤੀ ਜਾ ਰਹੀ ਹੈ।