ਆਖਰੀ ਮਹੱਤਵਪੂਰਣ ਵੇਰਵਾ . ਕਈ ਵਾਰ ਰਾਸ਼ਟਰੀ ਪੁਰਸਕਾਰਾਂ ਦੀ ਚੋਣ ਵੀ – ਕਨਵੀਨਰਾਂ ਦੀ ਮਨਮਰਜ਼ੀ ਅਨੁਸਾਰ

ਸਾਹਿਤ ਅਕੈਡਮੀ ਦਿੱਲੀ ਵਿਚ ਹੁੰਦੇ ਭਾਈ – ਭਤੀਜਾਵਾਦ ਦੀ ਕਹਾਣੀ –
ਪੰਜਾਬੀ ਸਲਾਹਕਾਰ ਬੋਰਡਾਂ ਦੇ ਕਨਵੀਨਰਾਂ ਦੀ ਹੀ ਜ਼ੁਬਾਨੀ

ਆਖਰੀ ਮਹੱਤਵਪੂਰਣ ਵੇਰਵਾ :

 • ਕਈ ਵਾਰ ਰਾਸ਼ਟਰੀ ਪੁਰਸਕਾਰਾਂ ਦੀ ਚੋਣ ਵੀ – ਕਨਵੀਨਰਾਂ ਦੀ ਮਨਮਰਜ਼ੀ ਅਨੁਸਾਰ
 1. ਪਿਛਲੇ ਬੋਰਡ ਦੇ 8 ਮੈਂਬਰਾਂ ਵਲੋਂ ਆਪਣੇ ਕਨਵੀਨਰ ਤੇ ਦੋਸ਼
 • ਮੁੜ ਯਾਦ ਕਰਵਾਇਆ ਜਾਂਦਾ ਹੈ ਕਿ ਪਿਛਲੇ ਸਲਾਹਕਾਰ ਬੋਰਡ ਦੇ ਅੱਠ ਮੈਂਬਰਾਂ (ਜਿਨ੍ਹਾਂ ਵਿਚ ਬੋਰਡ ਦਾ ਸਾਬਕਾ ਕਨਵੀਨਰ ਡਾ ਦੀਪਕ ਮਨਹੋਨ ਸਿੰਘ ਵੀ ਸ਼ਾਮਲ ਸੀ) ਵੱਲੋਂ ਮਿਤੀ 08 ਜੁਲਾਈ 2020 ਇਕ ਚਿੱਠੀ ਲਿਖਕੇ ਬੋਰਡ ਦੀ ਪਿਛਲੀ ਕਨਵੀਨਰ ਡਾ ਵਨੀਤਾ ਤੇ ਜਿਹੜੇ ਦੋਸ਼ ਲਾਏ ਸਨ ਉਨ੍ਹਾਂ ਵਿਚੋਂ ਮੁੱਖ ਦੋਸ਼ ਇਹ ਸਨ। ਕਿ
  ‘ਰਾਸ਼ਟਰੀ ਪੁਰਸਕਾਰਾਂ ਦਾ ਫ਼ੈਸਲਾ ਕਰਨ ਲਈ ਬਣਦੀ ਤਿੰਨ ਮੈਂਬਰੀ ਜਿਊਰੀ ਨੂੰ, ਕਨਵੀਨਰ ਆਪਣੇ ਅਧਿਕਾਰਾਂ ਦੀ ਨਜਾਇਜ਼ ਵਰਤੋਂ ਕਰਕੇ, ਪ੍ਰਭਾਵਿਤ ਕਰਦੇ ਹਨ।‘
  ਅਤੇ ਉਹ
  ‘ਜਿਊਰੀ ਮੈਂਬਰਾਂ ਤੇ ਆਪਣੀ ਮਰਜ਼ੀ ਦੇ ਵਿਅਕਤੀਆਂ ਨੂੰ ਰਾਸ਼ਟਰੀ ਪੁਰਸਕਾਰ ਦੇਣ ਲਈ ਦਬਾਅ ਬਣਾਉਂਦੇ ਹਨ। ‘
 1. ਡਾ ਵਨੀਤਾ ਦਾ ਪਲਟਵਾਰ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ, ਕਨਵੀਨਰ ਵੱਲੋਂ ਉਲਟਾ ਇਹੋ ਦੋਸ਼ ਸਲਾਹਕਾਰ ਬੋਰਡ ਦੇ ਸਾਬਕਾ ਕਨਵੀਨਰ ਉੱਪਰ ਹੀ ਲਗਾ ਦਿੱਤੇ ਗਏ। ਉਨ੍ਹਾਂ ਵੱਲੋਂ ਲਿਖਿਆ ਗਿਆ ਕਿ
 • ‘ ਡਾ ਦੀਪਕ ਮਨਮੋਹਨ ਸਿੰਘ ਹਮੇਸ਼ਾਂ ਹੀ ਉਨ੍ਹਾਂ ਨੂੰ ਜਿਊਰੀ ਮੈਂਬਰਾਂ ਦੇ ਨਾਂ ਪਹਿਲਾਂ ਦੱਸਣ ਲਈ ਕਹਿੰਦੇ ਰਹਿੰਦੇ ਹਨ ਤਾਂ ਜੋ ਉਹ ਜਿਊਰੀ ਮੈਂਬਰਾਂ ਤੱਕ ਪਹੁੰਚ ਕਰਕੇ ਆਪਣੀ ਮਰਜ਼ੀ ਦੇ ਸਾਹਿਤਕਾਰਾਂ ਨੂੰ ਰਾਸ਼ਟਰੀ ਪੁਰਸਕਾਰ ਦਵਾ ਸਕਣ। ‘
  ਅਤੇ
 • ਕਨਵੀਨਰ ਵੱਲੋਂ ਜਦੋਂ ਇਹ ਕਿਹਾ ਗਿਆ ਕਿ ਜਿਊਰੀ ਦੇ ਮੈਂਬਰਾਂ ਦੇ ਨਾਂ ਅਕਾਡਮੀ ਦੇ ਪ੍ਰਧਾਨ ਵੱਲੋਂ ਆਪ ਤੈਅ ਕੀਤੇ ਜਾਂਦੇ ਹਨ ਅਤੇ ਜਿਊਰੀ ਮੈਂਬਰਾਂ ਦੇ ਨਾਵਾਂ ਦਾ ਕਨਵੀਨਰ ਨੂੰ ਪਤਾ ਨਹੀਂ ਹੁੰਦਾ
 • ‘ ਤਾਂ ਡਾ.ਦੀਪਕ ਮਨਮੋਹਨ ਸਿੰਘ ਨੇ ਡਾ ਵਨੀਤਾ ਨੂੰ ਕਿਹਾ ਕਿ ਜਦੋਂ ਉਹ ਸਲਾਹਕਾਰ ਬੋਰਡ ਦੇ ਕਨਵੀਨਰ ਸਨ ਤਾਂ ਪ੍ਰਧਾਨ ਜਿਊਰੀ ਮੈਂਬਰਾਂ ਦੇ ਨਾਂ ਉਨ੍ਹਾਂ ਤੋਂ ਪੁੱਛ ਕੇ ਤੈਅ ਕਰਦੇ ਸਨ। ਇਸ ਤਰ੍ਹਾਂ ਉਸ ਨੂੰ ਜਿਊਰੀ ਮੈਂਬਰਾਂ ਦੇ ਨਾਂ ਪਹਿਲਾਂ ਹੀ ਪਤਾ ਹੁੰਦੇ ਸਨ। ‘ ਟਿੱਪਣੀ :
  ਪੁਰਸਕਾਰਾਂ ਦੀ ਚੋਣ ਲਈ ਬਣਦੀ ਜਿਊਰੀ ਦੇ ਮੈਂਬਰਾਂ ਦੀ ਚੋਣ, ਕਨਵੀਨਰ ਵਲੋਂ ਆਪਣੀ ਮਰਜ਼ੀ ਅਨੁਸਾਰ ਕੀਤੇ ਜਾਣ ਬਾਰੇ
  ਅਤੇ ਫੇਰ ਜਿਊਰੀ ਮੈਂਬਰਾਂ ਵਲੋਂ ਪੁਰਸਕਾਰਾਂ ਦੀ ਚੋਣ ਕਨਵੀਨਰ ਦੀ ਮਰਜ਼ੀ ਅਨੁਸਾਰ ਕੀਤੇ ਜਾਣ ਬਾਰੇ ਖ਼ਬਰਾਂ, ਪਹਿਲਾਂ ਸਾਡੇ ਤੱਕ ਮੂੰਹ-ਜ਼ੁਬਾਨੀ ਹੀ ਪੁੱਜਦੀਆਂ ਸਨ।
  ਢਾਈ ਸਾਲ ਪਹਿਲਾਂ ਇਹ ਸੱਚ ‘ਪੰਜਾਬੀ ਸਲਾਹਕਾਰ ਬੋਰਡ ’ ਦੇ ਦੋ ਸਾਬਕਾ *ਕਨਵੀਨਰਾਂ ਨੇ ਖੁਦ ਹੀ (ਉਹ ਵੀ ਲਿਖਤੀ ਰੂਪ ਵਿਚ) ਸਾਡੇ ਸਾਹਮਣੇ ਲਿਆ ਦਿੱਤਾ ਹੈ।
  ਨੋਟ :
 • ਅਸੀਂ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਹਿਤਕਾਰਾਂ ਦੀ ਸਾਹਿਤਕ ਪ੍ਰਤਿਭਾ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਰਹੇ।
  ਦੋਵੇਂ ਚਿੱਠੀਆਂ ਇਸ ਲਿੰਕ ਤੇ ਉਪਲਬਧ ਹਨ:
  https://www.mittersainmeet.in/archives/13437