ਚੇਤਨਾ ਪ੍ਰਕਾਸ਼ਨ ਦੇ -ਪੰਜਾਬੀ ਭਵਨ ਦੀ -ਕਰੋੜਾਂ ਦੀ ਥਾਂ ਤੇ ਕੀਤੇ -ਨਜਾਇਜ਼ ਕਬਜ਼ੇ ਦੇ -ਇਤਿਹਾਸ ਦਾ ਚੈਪਟਰ 1

ਸ਼ੁਰੂਆਤ

ਪੰਜਾਬੀ ਭਵਨ ਦੇ ‘ਮੂਲ’ ਨਕਸ਼ੇ ਵਿਚ ਸੇਵਾਦਾਰਾਂ ਦੀ ਰਿਹਾਇਸ਼ ਲਈ ਦੋ ਕੁਅਟਰਾਂ ਦਾ ਪ੍ਰਬੰਧ ਸੀ। ਅਕਾਡਮੀ ਦੇ ਪ੍ਰਵੇਸ਼ ਦਵਾਰ ਦੇ ਨਾਲ ਬਣੇ ਇਨ੍ਹਾਂ ਕੁਆਟਰਾਂ ਵਿਚ 1999 ਤੱਕ ਸੇਵਾਦਾਰ ਰਹਿੰਦੇ ਸਨ। ਉਸ ਸਮੇਂ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਵਿਚੋਂ ਇਕ ਕੁਆਟਰ ਜਨਵਰੀ 1999 ਵਿਚ ਕੇਵਲ 1500 ਰੁਪਏ ਮਹੀਨਾ ਕਰਾਏ ਤੇ ਦਿਤਾ ਗਿਆ। ਫੇਰ ਦੁਸਰਾ ਕੁਆਟਰ ਇਸੇ ਅਦਾਰੇ ਨੂੰ ਸੁਮੀਤ ਪ੍ਰਕਾਸ਼ਨ ਦੇ ਨਾਂ ਹੇਠ ਦੇ ਦਿੱਤਾ ਗਿਆ। 15 ਜੂਨ 2007 ਦੇ ਇਕਰਾਰਨਾਮੇ ਅਨੁਸਾਰ ਸੁਮਿਤ ਪ੍ਰਕਾਸ਼ਨ ਦਾ ਕਰਾਇਆ 3025 ਰੁਪਏ ਮਹੀਨਾ ਤੈਅ ਹੋਇਆ। ਕਰਾਏ ਨਾਮੇ ਅਨੁਸਾਰ ਅਗਲੇ ਸਾਲ ਕਿਰਾਏ ਵਿਚ 150 ਰੁਪਏ ਦਾ ਵਾਧਾ ਹੋਣਾ ਸੀ।  ਫੇਰ, ਸਾਢੇ 6 ਮਹੀਨੇ ਬਾਅਦ, 01 ਜਨਵਰੀ 2008 ਨੂੰ ਚੇਤਨਾ ਪ੍ਰਕਾਸ਼ਨ ਨਾਲ ਹੋਏ ਇਕਰਾਰਨਾਮੇ ਅਨੁਸਾਰ ਕਰਾਇਆ 3525 ਰੁਪਏ ਪ੍ਰਤੀ ਮਹੀਨਾ ਤਹਿ ਹੋਇਆ। ਅਗਲੇ ਸਾਲ ਇਸ ਅਦਾਰੇ ਦੇ ਕਿਰਾਏ ਵਿਚ 175 ਰੁਪਏ ਵਾਧਾ ਕੀਤਾ ਜਾਣਾ ਤੈਅ ਹੋਇਆ। ਸਭ ਨੂੰ ਪਤਾ ਹੈ ਕਿ ਸੁਮਿਤ ਪ੍ਰਕਾਸ਼ਨ ਅਤੇ ਚੇਤਨਾ ਪ੍ਰਕਾਸ਼ਨ ਦੇ ਮਾਲਕ ਪਿਓ ਪੁੱਤ ਹਨ। ਦੋਹਾਂ ਅਦਾਰਿਆਂ ਨੇ ਉਸ ਦਿਨ ਤੋਂ ਅੱਜ ਤੱਕ ਕਦੇ ਵੱਖ ਵੱਖ ਕਾਰੋਬਾਰ ਨਹੀਂ ਕੀਤਾ। ਇਕੋ ਦੁਕਾਨ ਵਿਚ,ਸਾਂਝਾ ਕਾਰੋਬਾਰ ਕਰਦੇ ਹਨ। ਪਰ ਅਕਾਦਮੀ ਦੇ ਪ੍ਰਬੰਧਕਾਂ ਨੇ ਇਨ੍ਹਾਂ ਨੂੰ ਦੋ ਅਦਾਰੇ ਮੰਨ ਕੇ,  ਸੇਵੇਦਾਰਾਂ ਨੂੰ ਉਜਾੜ ਕੇ, ਦੋਵੇਂ ਕੁਆਟਰਾਂ ਵਾਲੀ ਕੀਮਤੀ ਥਾਂ ਇਨਾਂ ਦੇ ਹਵਾਲੇ ਕਰ ਦਿੱਤੀ।

ਧਿਆਨ ਯੋਗ: ਦੋਹਾਂ ਇਕਰਾਰਨਾਮਿਆਂ ਤੇ ਉਸ ਸਮੇਂ ਦੇ ਜਰਨਲ ਸਕੱਤਰ ਅਤੇ ਮੌਜੂਦਾ ਪ੍ਰਧਾਨ ਦੇ ਦਸਤਖਤ ਹਨ। ਅਤੇ ਚੇਤਨਾ ਪ੍ਰਕਾਸ਼ਨ ਵਾਲੇ ਇਕਰਾਰਨਾਮੇ ਤੇ ਮੌਜੂਦਾ ਦਫਤਰ ਸਕੱਤਰ ਦੇ ਬਤੌਰ ਗਵਾਹ।

ਇਕਰਾਰਨਾਮਿਆਂ ਦੇ ਲਿੰਕ:

https://punjabibpb.in/wp-content/uploads/2021/08/15.6.2007-agreement-with-sumeet.pdf

https://punjabibpb.in/wp-content/uploads/2021/08/1.1.2008-Agreements-chetna.pdf

4 ਅਗਸਤ 2021 ਨੂੰ ਲਈ ਗਈ ਤਸਵੀਰ