ਚੇਤਨਾ ਪ੍ਰਕਾਸ਼ਨ ਦੇ -ਪੰਜਾਬੀ ਭਵਨ ਦੀ -ਕਰੋੜਾਂ ਦੀ ਥਾਂ ਤੇ ਕੀਤੇ -ਨਜਾਇਜ਼ ਕਬਜ਼ੇ ਦੇ -ਇਤਿਹਾਸ ਦਾ ਚੈਪਟਰ 2

ਪਹਿਲਾ ਗੱਫਾਰਿਆਇਤੀ ਬਿਜਲੀ ਦਾ

ਕਿਉਂਕਿ ਅਕਾਦਮੀ ਵਪਾਰਕ ਅਦਾਰਾ ਨਹੀਂ ਹੈ ਇਸ ਲਈ ਅਕਾਦਮੀ ਦੇ ਬਿਜਲੀ ਦਾ ਕਨੈਕਸ਼ਨ ‘ਘਰੇਲੂ ਸ਼੍ਰੇਣੀ’ ਦਾ ਹੈ। ਚੇਤਨਾ ਅਤੇ ਸੁਮੀਤ ਪ੍ਰਕਾਸ਼ਨਾਂ ਨੇ ਪੁਸਤਕਾਂ ਖਰੀਦਣ-ਵੇਚਣ ਦਾ ਕਾਰੋਬਾਰ ਕਰਨਾ ਸੀ। ਇਨ੍ਹਾਂ ਅਦਾਰਿਆਂ ਦਾ ਅਕਾਦਮੀ ਨਾਲ ਕੋਈ ਸਬੰਧ ਵੀ ਨਹੀਂ ਸੀ। ਇਸ ਲਈ ਇਨ੍ਹਾਂ ਨੂੰ ਬਿਜਲੀ ਦੇ ‘ਵਪਾਰਕ ਸ਼੍ਰੇਣੀ’ ਵਾਲੇ 2 ਕਨੈਕਸ਼ਨ ਲੈਣੇ ਪੈਣੇ (ਚਾਹੀਦੇ) ਸਨ। (ਜਿਵੇਂ ਪੁਸਤਕ ਬਜਾਰ ਦੇ ਤਿੰਨੋਂ ਕਰਾਏਦਾਰਾਂ ਨੇ ਲਏ ਹੋਏ ਹਨ)। ਪਰ ਦੋ ਕਨੇਕਸ਼ਨ ਲੈਣ ਤੇ ਕਰਾਏਦਾਰਾਂ ਦਾ ਕਾਫੀ ਖਰਚਾ ਹੋਣਾ ਸੀ। ‘ਘਰੇਲੂ’ ਸ਼੍ਰੇਣੀ ਨਾਲੋਂ ‘ਵਪਾਰਕ ਸ਼੍ਰੇਣੀ’ਦੀ ਖਪਤ ਦੇ ਰੇਟ ਵੱਧ ਹਨ। ਅਕਾਦਮੀ ਦੇ ਘਰੇਲੂ ਸ਼੍ਰੇਣੀ ਦੇ ਕਨੇਕਸ਼ਨ ਦੀ ਬਿਜਲੀ ਵਰਤ ਕੇ ਪ੍ਰਕਾਸ਼ਕਾਂ ਨੂੰ ਵੱਡਾ ਮਾਲੀ ਫਾਇਦਾ ਹੋਣਾ ਸੀ। ਇਸ ਲਈ ਅਕਾਦਮੀ ਦੇ ਪ੍ਰਬੰਧਕਾਂ ਨੇ ਸੋਚ ਸਮਝ ਕੇ, ਦੋਹਾਂ ਇਕਰਾਰਨਾਮਿਆਂ ਵਿਚ ਸਬ-ਮੀਟਰ ਰਾਹੀਂ ਬਿਜਲੀ ਦੀ ਵਰਤੋਂ ਕਰਨ ਦੀ ਇਜਾਜਤ ਦੀ ਵਿਸ਼ੇਸ਼ ਮੱਦ ਜੋੜੀ। ਬਿਜਲੀ ਬੋਰਡ ਦੇ ਨਿਯਮਾਂ ਨੂੰ ਨਜ਼ਰ ਅੰਦਾਜ਼ ਕਰਕੇ ਵਪਾਰਕ ਅਦਾਰਿਆਂ ਨੂੰ ਆਪਣੇ ਘਰੇਲੂ ਕਨੇਕਸ਼ਨ ਵਿਚੋਂ 15 ਸਾਲ ਦੇ ਲੰਬੇ ਸਮੇਂ ( ਘੱਟੋ ਘੱਟ 15.08.2015 ਤੱਕ ਜਿਸ ਦਿਨ ਪ੍ਰਧਾਨ ਵਲੋਂ ਚੇਤਨਾ ਪ੍ਰਕਾਸ਼ਨ ਨੂੰ ਆਪਣਾ ਮੀਟਰ ਲਗਵਾਉਣ ਲਈ ਚਿੱਠੀ ਲਿਖੀ ਗਈ) ਤੱਕ ਬਿਜਲੀ ਦੀ ਵਰਤੋਂ ਕਰਨ ਦਿੱਤੀ ਗਈ।

ਇਸ ਗੈਰ-ਕਾਨੂੰਨੀ ਸਮਝੋਤੇ ਨੇ ਇਕ ਪਾਸੇ ਬਿਜਲੀ ਵਿਭਾਗ ਵਰਗੇ ਇਕ ਸਰਕਾਰੀ ਅਦਾਰੇ ਦਾ ਮਾਲੀ ਨੁਕਸਾਨ ਕੀਤਾ ਅਤੇ ਦੂਜੇ ਪਾਸੇ ਚੇਤਨਾ ਪਰਕਾਸ਼ਨ ਨੂੰ ਮਾਲੀ ਫਾਇਦਾ ਪਹੁੰਚਾਇਆ।

ਦੋਹਾਂ ਇਕਰਾਰਨਾਮਿਆਂ ਨੂੰ ਦੋਬਾਰਾ ਪੜ੍ਹੋ:

1. https://punjabibpb.in/wp-content/uploads/2021/08/15.6.2007-agreement-with-sumeet.pdf

2. https://punjabibpb.in/wp-content/uploads/2021/08/1.1.2008-Agreements-chetna.pdf

ਪ੍ਰਧਾਨ ਵਲੋਂ ਲਿਖੀ ਚਿੱਠੀ :

https://punjabibpb.in/wp-content/uploads/2021/08/Letter-dt.-15.8.15.pdf

Photograph  taken on 4th August 2021
4 ਅਗਸਤ 2021 ਨੂੰ ਲਈ ਗਈ ਤਸਵੀਰ