ਚੇਤਨਾ ਪ੍ਰਕਾਸ਼ਨ ਨੇ ਪ੍ਰਧਾਨ ਦੇ ਹੁਕਮ ਨੂੰ ਟਿੱਚ ਜਾਣਿਆ
ਅਕਾਦਮੀ ਦੇ ਉਸ ਸਮੇਂ ਦੇ ਪ੍ਰਧਾਨ ਵਲੋਂ ਮਿਤੀ 15.08.2015 ਨੂੰ ਇਕ ਚਿੱਠੀ ਲਿਖ ਕੇ ਅਕਾਦਮੀ ਦੇ 4 ਕਰਾਏਦਾਰਾਂ ਨੂੰ, ਜਿਨ੍ਹਾਂ ਵਿਚ ਚੇਤਨਾ ਪ੍ਰਕਾਸ਼ਨ ਵੀ ਸ਼ਾਮਲ ਸੀ, ਹਦਾਇਤ ਕੀਤੀ ਗਈ ਸੀ ਕਿ ਉਹ ਆਪਣੀਆਂ ਆਪਣੀਆਂ ਦੁਕਾਨਾਂ ਵਿਚ ਬਿਜਲੀ ਦੇ ਆਪਣੇ ਆਪਣੇ ਆਪਣੇ ਮੀਟਰ 20 ਦਿਨਾਂ ਦੇ ਅੰਦਰ ਅੰਦਰ ਲਗਵਾ ਲੈਣ ਨਹੀਂ ਬਿਨਾਂ ਕਿਸੇ ਨੋਟਿਸ ਦੇ ਕਨੈਕਸ਼ਨ ਕੱਟ ਦਿੱਤੇ ਜਾਣਗੇ।
ਚੇਤਨਾ ਪ੍ਰਕਾਸ਼ਨ ਸਮੇਤ ਦੋ ਦੁਕਾਨਦਾਰਾਂ ਨੇ ਇਸ ਹਦਾਇਤ ਦੀ ਕੋਈ ਪਰਵਾਹ ਨਾ ਕੀਤੀ। ਨਾ 20 ਦਿਨਾਂ ਬਾਅਦ ਅਕਾਦਮੀ ਨੇ ਕਨੈਕਸ਼ਨ ਕੱਟੇ।
ਬਿਜਲੀ ਵਿਭਾਗ ਨੇ ਮਿਤੀ 15.3.2016 ਨੂੰ, ਬਿਜਲੀ ਦੀ ਚੋਰੀ ਫੜਨ ਲਈ, ਪੰਜਾਬੀ ਭਵਨ ਤੇ ਛਾਪਾ ਮਾਰਿਆ ਅਤੇ ਬਿਜਲੀ ਦੀ ਕੀਤੀ ਜਾ ਰਹੀ ਗੈਰ-ਕਾਨੂੰਨੀ ਵਰਤੋਂ ਕਾਰਨ ਅਕਾਦਮੀ ਨੂੰ 48027/ ਰੁਪਏ ਜੁਰਮਾਨਾ ਕੀਤਾ।
ਪ੍ਰਧਾਨ ਦੀ ਮਿਤੀ 15.08.2015 ਦੀ ਚਿੱਠੀ ਦਾ ਲਿੰਕ:
https://punjabibpb.in/wp-content/uploads/2021/08/Letter-dt.-15.8.15.pdf
ਬਿਜਲੀ ਬੋਰਡ ਵਲੋਂ ਕੀਤੇ ਗਏ ਜੁਰਮਾਨੇ ਨਾਲ ਸਬੰਧਤ ਦਸਤਾਵੇਜ਼ਾਂ ਦਾ ਲਿੰਕ:
https://punjabibpb.in/wp-content/uploads/2021/08/PSPCL-RECORD.pdf
