ਅਮਨ ਜੱਖਲਾਂ ਨਵੀਂ ਪੀੜ੍ਹੀ ਦੇ ਲੋਕ ਸਰੋਕਾਰਾਂ ਨੂੰ ਪ੍ਰਣਾਏ ਪ੍ਰਤੀਬੱਧ ਕਵੀ ਵਜੋਂ ਉੱਭਰਦੇ ਸਮਰੱਥ ਹਸਤਾਖ਼ਰ ਹਨ। ਉਨ੍ਹਾਂ ਦੀ ਕਵਿਤਾ ਔਰਤਾਂ ਦੇ ਜਿਸਮਾਨੀ ਅੰਗਾਂ ਦੀ ਚਰਚਾ ਨਹੀਂ ਛੇੜਦੀ ਬਲਕਿ ਹੱਡ-ਭੰਨਵੀਂ ਮਿਹਨਤ-ਮੁਸ਼ੱਕਤ ਕਰਨ ਦੇ ਬਾਵਜੂਦ ਵੀ ਦੁਰਗਤ ਭੋਗਦੇ ਮਜ਼ਦੂਰਾਂ, ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਅਤੇ ਦਿਨ-ਦਿਹਾੜੇ ਬੇਪਤ ਹੋ ਰਹੀਆਂ ਬਾਲੜੀਆਂ ਦੀ ਗੱਲ ਕਰਦੀ ਹੈ। ਉਨ੍ਹਾਂ ਦੀ ਵਿਲੱਖਣਤਾ ਇਹ ਵੀ ਹੈ ਕਿ ਉਹ ਅਖੌਤੀ ਵਿਦਵਾਨਾਂ ਵਾਂਗ ਦੇਸ਼ ਦੀਆਂ ਸਰਹੱਦਾਂ ਤੋਂ ਪਾਰ ਕਿਸੇ ਬਿਗਾਨੇ ਮੁਲਕ ਵੱਲ ਅੱਡੀਆਂ ਚੁੱਕ-ਚੁੱਕ ਦੇਖਣ ਦੀ ਬਜਾਏ ਆਪਣੀ ਹੀ ਮਿੱਟੀ ਦੇ ਜੰਮਪਲ ਗੁਰੂ ਨਾਨਕ, ਗੁਰੂ ਰਵਿਦਾਸ, ਜੋਤੀਬਾ ਫੂਲੇ ਅਤੇ ਡਾ. ਭੀਮ ਰਾਓ ਅੰਬੇਦਕਰ ਨੂੰ ਹੀ ਆਪਣੇ ਨਾਇਕ ਮੰਨਦਾ ਹੈ।
ਅਮਨ ਜੱਖਲਾਂ ਦੀ ਪੁਸਤਕ ਦਾ ਸਰਵਰਕ
